ਚੰਡੀਗੜ੍ਹ: ਪਾਲੀਵੁੱਡ ਤੋਂ ਬਾਲੀਵੁੱਡ ਤੇ ਬਾਲੀਵੁੱਡ ਤੋਂ ਪਾਲੀਵੁੱਡ ‘ਚ ਆਉਣ ਦਾ ਦੌਰਾ ਤਾਂ ਕਾਫੀ ਪੁਰਾਣਾ ਹੈ। ਹਾਲ ਹੀ ‘ਚ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੂੰ 'ਸੂਰਮਾ' ‘ਚ ਲੀਡ ਰੋਲ ਕਰਦੇ ਲੋਕ ਸਿਨੇਮਾ ਘਰਾਂ ‘ਚ ਜਲਦੀ ਹੀ ਦੇਖਣਗੇ। ਇਸ ਤੋਂ ਪਹਿਲਾਂ ਵੀ ਦਿਲਜੀਤ ਦੋ ਬਾਲੀਵੁੱਡ ਫ਼ਿਲਮਾਂ ਕਰ ਚੁੱਕੇ ਹਨ। ਹੁਣ ਬਾਲੀਵੁੱਡ ‘ਚ ਐਂਟਰੀ ਮਾਰਨ ਦੀ ਤਿਆਰੀ 'ਹਰਜੀਤਾ' ਫ਼ਿਲਮ ਦੇ ਲੀਡ ਐਕਟਰ ਐਮੀ ਵਿਰਕ ਦੀ ਹੈ।




ਜੀ ਹਾਂ, ਐਮੀ ਵਿਰਕ ਜਲਦੀ ਹੀ ਬਾਲੀਵੁੱਡ ‘ਚ ਆਪਣੀ ਐਂਟਰੀ ਕਰ ਸਕਦੇ ਹਨ। ਹਾਲ ਹੀ ‘ਚ ਉਸ ਨੇ ਸਲਮਾਨ ਖਾਨ ਦੇ ਖਾਸ ਡਾਇਰੈਕਟਰ ਕਬੀਰ ਖਾਨ ਨਾਲ ਮੁਲਾਕਾਤ ਕੀਤੀ ਹੈ। ਐਮੀ ਨੇ ਸੋਸ਼ਲ ਮੀਡੀਆ ‘ਤੇ ਕਬੀਰ ਖਾਨ ਨਾਲ ਮੁਲਾਕਾਤ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਇਸ ‘ਤੇ ਕੈਪਸ਼ਨ ਵੀ ਦਿੱਤਾ ਗਿਆ ਹੈ, ‘ਕਬੀਰ ਖਾਨ। ਮਿਲ ਕੇ ਬਹੁਤ ਵਧੀਆ ਲੱਗਿਆ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਮਿਹਰ ਕਰੇ।’



ਹੁਣ ਜੇਕਰ ਦੋਵਾਂ ਦੀ ਮੀਟਿੰਗ ਕਿਸੇ ਸਿਰੇ ਪਹੁੰਚਦੀ ਹੈ ਤਾਂ ਜਲਦੀ ਹੀ ਕਬੀਰ ਦੀਆਂ ਫ਼ਿਲਮਾਂ ਦੇ ਪੰਜਾਬੀ ਫੈਨ ਤੇ ਐਮੀ ਵਿਰਕ ਦੇ ਆਪਣੇ ਫੈਨਸ ਉਸ ਨੂੰ ਕਬੀਰ ਦੀਆਂ ਫ਼ਿਲਮਾਂ ‘ਚ ਦੇਖਣਗੇ। ਅਜਿਹਾ ਹੁਣ ਹੁੰਦਾ ਕਦੋਂ ਹੈ, ਇਹ ਤਾਂ ਦੋਵਾਂ ਦੇ ਕਿਸੇ ਅਨਾਉਂਸਮੈਂਟ ਤੋਂ ਬਾਅਦ ਹੀ ਪਤਾ ਲੱਗੇਗਾ।

ਐਮੀ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਸ ਨੇ ਹਾਲ ਹੀ ‘ਚ ਹਾਕੀ ਪਲੇਅਰ ਹਰਜੀਤਾ ਸਿੰਘ ਦੀ ਲਾਈਫ ‘ਤੇ ਬਣੀ ਫ਼ਿਲਮ ‘ਚ ਲੀਡ ਰੋਲ ਕੀਤਾ ਸੀ। ਲੋਕਾਂ ਨੇ ਫ਼ਿਲਮ ਨੂੰ ਪਸੰਦ ਵੀ ਕੀਤਾ ਸੀ।