ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਇੰਡਸਟਰੀ ਦੇ ਟੌਪ ਅਦਾਕਾਰਾਂ ਵਿੱਚੋਂ ਇੱਕ ਹਨ ਪਰ ਉਹ ਕੰਮ ਦੀ ਪ੍ਰਮੋਸ਼ਨ ਤੋਂ ਵੱਧ ਕੰਮ ਨੂੰ ਹੋਰ ਬਿਹਤਰ ਕਰਨ 'ਤੇ ਵਿਸ਼ਵਾਸ ਰੱਖਦੇ ਹਨ। 'ਏਬੀਪੀ ਸਾਂਝਾ' ਨਾਲ ਕੀਤੀ 'exclusive' ਮੁਲਾਕਾਤ ਵਿੱਚ ਅਮਰਿੰਦਰ ਨੇ ਦੱਸਿਆ ਕਿ ਉਹ ਕਿਉਂ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੇ ਹਨ।

ਅਮਰਿੰਦਰ ਨੇ ਕਿਹਾ, "ਜਿੰਨਾ ਮੈਨੂੰ ਜ਼ਰੂਰੀ ਲੱਗਦਾ ਹੈ ਸੋਸ਼ਲ ਮੀਡੀਆ 'ਤੇ ਰਹਿਣਾ, ਮੈਂ ਸਿਰਫ ਓਨਾ ਹੀ ਰਹਿੰਦਾ ਹਾਂ। ਉਸ ਤੋਂ ਇਲਾਵਾ ਮੇਰੀ ਨਿੱਜੀ ਜ਼ਿੰਦਗੀ ਵੀ ਹੈ ਜੋ ਮੈਂ ਹਰ ਵੇਲੇ ਸਾਂਝਾ ਨਹੀਂ ਕਰਨਾ ਚਾਹੁੰਦਾ। ਫਿਲਮ ਦੀ ਪ੍ਰਮੋਸ਼ਨ ਲਈ ਵੀ ਮੈਂ ਅੱਗੇ ਨਹੀਂ ਆਉਂਦਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਉਸ ਤੋਂ ਜ਼ਿਆਦਾ ਜ਼ਰੂਰੀ ਮੇਰਾ ਕੰਮ ਹੈ।"

ਅਮਰਿੰਦਰ ਗਿੱਲ ਫਿਲਹਾਲ ਪੰਜਾਬ ਵਿੱਚ 'ਸਰਵਣ' ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ ਦਾ ਨਿਰਮਾਣ ਪ੍ਰਿਅੰਕਾ ਚੋਪੜਾ ਕਰ ਰਹੀ ਹੈ।