ਮੁੰਬਈ: ਅਦਾਕਾਰ ਰਣਬੀਰ ਕਪੂਰ ਨਾਲ ਰੋਮੈਂਸ ਕਰਨ ਦਾ ਮੌਕਾ ਹਾਲ ਹੀ ਵਿੱਚ ਰੀਓ ਓਲੰਪਿਕਸ ਦੀ ਬਰੌਂਜ਼ ਮੈਡਲ ਵਿਨਿੰਗ ਭਲਵਾਨ ਸਾਕਸ਼ੀ ਮਲਿਕ ਨੂੰ ਮਿਲਿਆ। ਸਾਕਸ਼ੀ ਨੂੰ ਰਿਐਲਿਟੀ ਡਾਂਸ ਸ਼ੋਅ 'ਡਾਂਸ ਪਲੱਸ' ਵਿੱਚ ਇਹ ਮੌਕਾ ਮਿਲਿਆ। ਸਾਕਸ਼ੀ ਨੂੰ ਇੱਥੇ ਇੱਕ ਮਹਿਮਾਨ ਵਜੋਂ ਸੱਦਿਆ ਗਿਆ ਸੀ।


    


ਦਰਅਸਲ ਸ਼ੋਅ ਦੌਰਾਨ ਇੱਕ ਮੁੰਡੇ ਨੇ ਸਾਕਸ਼ੀ ਤੋਂ ਉਸ ਦੀ ਲਵ ਲਾਈਫ ਬਾਰੇ ਪੁੱਛ ਲਿਆ। ਫਿਰ ਸ਼ੋਅ ਦੇ ਜੱਜ ਨੇ ਸਾਕਸ਼ੀ ਨੂੰ ਇਹ ਦੱਸਣ ਲਈ ਕਿਹਾ ਕਿ ਜੇ ਉਸ ਨੂੰ ਕੋਈ ਪ੍ਰਪੋਜ਼ ਕਰੇ ਤਾਂ ਕਿਵੇਂ ਕਰੇਗਾ। ਇਸ ਮੌਕੇ ਰਣਬੀਰ ਕਪੂਰ ਨੇ ਐਂਟਰੀ ਲਈ ਤੇ ਫਿਲਮ 'ਰੌਕਸਟਾਰ' ਵਾਲੇ ਅੰਦਾਜ਼ ਵਿੱਚ ਸਾਕਸ਼ੀ ਨੂੰ ਪ੍ਰਪੋਜ਼ ਕਰ ਦਿੱਤਾ।

   


ਰਣਬੀਰ ਦੇ ਮੂੰਹ ਤੋਂ ਆਪਣੇ ਲਈ 'ਆਈ ਲਵ ਯੂ' ਸੁਣ ਕੇ ਸਾਕਸ਼ੀ ਸ਼ਰਮ ਦੇ ਮਾਰੇ ਲਾਲ ਹੋ ਗਈ। ਰਣਬੀਰ ਨੇ ਕਿਹਾ, ਇਹ ਮੇਰੀ ਖੁਸ਼ਕਿਸਮਤੀ ਹੋਵੇਗੀ ਜੇ ਮੈਨੂੰ ਸਾਕਸ਼ੀ ਨੂੰ ਪ੍ਰਪੋਜ਼ ਕਰਨ ਦਾ ਮੌਕਾ ਮਿਲੇਗਾ। ਇਸੇ ਤਰ੍ਹਾਂ ਦੋਹਾਂ ਨੇ ਮਿਲ ਕੇ ਸ਼ੋਅ 'ਤੇ ਹੋਰ ਵੀ ਖੂਬ ਮਸਤੀ ਕੀਤੀ।