ਮੁੰਬਈ: ਕਪਿਲ ਸ਼ਰਮਾ ਵੈਸੇ ਤਾਂ ਆਪਣੇ ਹਰ ਸ਼ੋਅ ਵਿੱਚ ਆਏ ਮਹਿਮਾਨਾਂ ਨਾਲ ਮਸਤੀ ਕਰਦੇ ਹਨ ਪਰ ਹਾਲ ਹੀ ਵਿੱਚ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨ ਲਈ ਆਈ ਅਦਾਕਾਰਾ ਤਮੰਨ੍ਹਾ ਨੇ ਕਪਿਲ ਦੀ ਹੀ ਟੰਗ ਖਿੱਚ ਦਿੱਤੀ। ਤਮੰਨ੍ਹਾ ਨੇ ਸ਼ੋਅ ਦੌਰਾਨ ਕੁਝ ਅਜਿਹਾ ਸਵਾਲ ਪੁੱਛ ਲਿਆ ਕਿ ਕਪਿਲ ਵੀ ਹੈਰਾਨ ਹੀ ਰਹਿ ਗਏ।



ਤਮੰਨ੍ਹਾ ਨੇ ਕਪਿਲ ਨੂੰ ਪੁੱਛਿਆ ਕਿ ਵਾਕਿਆ ਹੀ ਉਹ ਹਰ ਸਾਲ 15 ਕਰੋੜ ਰੁਪਏ ਦਾ ਟੈਕਸ ਭਰਦੇ ਹਨ ? ਇਹ ਸਵਾਲ ਸੁਣ ਕੇ ਸਿਰਫ ਕਪਿਲ ਹੀ ਨਹੀਂ ਸ਼ੋਅ 'ਤੇ ਆਏ ਹੋਰ ਮਹਿਮਾਨ ਵੀ ਦੰਗ ਰਹਿ ਗਏ।

    


ਦਰਅਸਲ ਕੁਝ ਸਮੇਂ ਪਹਿਲਾਂ ਕਪਿਲ ਨੇ ਇੱਕ ਟਵੀਟ ਕੀਤਾ ਸੀ ਕਿ ਉਹ ਹਰ ਸਾਲ 15 ਕਰੋੜ ਦਾ ਟੈਕਸ ਭਰਦੇ ਹਨ ਪਰ ਫਿਰ ਵੀ ਆਪਣੇ ਦਫਤਰ ਲਈ ਉਨ੍ਹਾਂ ਨੂੰ 5 ਲੱਖ ਦੀ ਰਿਸ਼ਵਤ ਦੇਣੀ ਪੈ ਰਹੀ ਹੈ। ਇਸ ਟਵੀਟ ਲਈ ਕਪਿਲ ਦੀ ਖੂਬ ਨਿੰਦਾ ਹੋਈ ਸੀ।