ਮੁੰਬਈ : ਦੀਵਾਲੀ 'ਤੇ ਆਉਣ ਵਾਲੀ ਫਿਲਮ 'ਏ ਦਿਲੀ ਹੈ ਮੁਸ਼ਕਿਲ' ਦੇ ਟਰੇਲਰ ਵਿੱਚ ਐਸ਼ਵਰਿਆ ਰਾਏ ਬੱਚਨ ਨਾਲ ਪਰਦੇ 'ਤੇ ਚੰਗੇ ਤਾਲਮੇਲ ਨਾਲ ਸੁਰਖੀਆਂ ਇਕੱਠੀਆਂ ਕਰਨ ਵਾਲੇ ਅਭਿਨੇਤਾ ਰਣਬੀਰ ਕਪੂਰ ਨੇ ਪਾਕਿਸਤਾਨੀ ਕਲਾਕਾਰਾਂ ਨੁੰ ਮਹਾਰਾਸ਼ਟਰ ਨਵਨਿਰਮਾਨ ਸੈਨਾ (MNS)ਵੱਲੋਂ ਦਿੱਤੀ ਗਈ ਭਾਰਤ ਛੱਡਣ ਨੂੰ ਲੈ ਕੇ ਦਿੱਤੀ ਗਈ ਧਮਕੀ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਇਨ੍ਹਾਂ ਦੀ ਇਸ ਫਿਲਮ ਨੂੰ ਪਾਕਿਸਤਾਨੀ ਕਲਾਕਾਰ ਫਵਾਦ ਖਾਨ ਦੇ ਹੋਣ ਕਾਰਨ ਮਹਾਰਾਸ਼ਟਰ ਵਿੱਚ ਰਿਲੀਜ਼ ਨੂੰ ਲੈ ਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਤਾਂ ਰਣਬੀਰ ਨੇ ਕਿਹਾ, 'ਮੈਂ ਆਪਣੀ ਫਿਲਮ 'ਐ ਦਿਲ ਹੈ ਮੁਸ਼ਕਿਲ' ਬਾਰੇ ਗੱਲ ਕਰ ਸਕਦਾ ਹਾਂ। ਇਸ ਤੋਂ ਇਲਾਵਾ, ਮੈਂ ਕਿਸੇ ਵੀ ਅਫਵਾਹਾਂ ਬਾਰੇ ਕੁਝ ਨਹੀਂ ਜਾਣਦਾ।'
ਦਰਅਸਲ ਦੋ ਦਿਨ ਪਹਿਲਾਂ ਐਮ.ਐਨ.ਐਸ. ਨੇ ਪਾਕਿਸਤਾਨੀ ਕਲਾਕਾਰਾਂ ਨੁੰ ਦੇਸ਼ ਛੱਡਣ ਦੀ ਧਮਕੀ ਦਿੱਤੀ ਸੀ। ਐਮ.ਐਨ.ਐਸ. ਚਿੱਤਰਪਟ ਸੈਨਾ ਦੇ ਪ੍ਰਧਾਨ ਅਮੇ ਖੋਪਕਰ ਨੇ ਬਿਆਨ ਜਾਰੀ ਕਰ ਕਿਹਾ ਸੀ, ‘ਅਸੀਂ ਪਾਕਿਸਤਾਨੀ ਕਲਾਕਾਰਾਂ ਤੇ ਕਲਾਕਾਰਾਂ ਨੂੰ ਦੇਸ਼ ਛੱਡਣ ਦੇ ਲਈ 48 ਘੰਟੇ ਦਾ ਸਮਾਂ ਦਿਤਾ ਸੀ ਤੇ ਕਿਹਾ ਸੀ ਕਿ ਫਿਰ ਐਮ.ਐਨ.ਐਸ. ਉਨ੍ਹਾਂ ਨੂੰ ਕੁੱਟ-ਕੁੱਟ ਕੇ ਭਜਾਏਗੀ।
ਦੋ ਦਿਨ ਬਾਅਦ ਉਨ੍ਹਾਂ ਬਿਆਨ ਆਈਆ ਸੀ, ‘ਅਸੀਂ ਪਾਕਿਸਤਾਨੀ ਕਲਾਕਾਰਾਂ ਨੂੰ 48 ਘੰਟਿਆਂ ਅੰਦਰ ਭਾਰਤ ਛੱਡ ਦੇਣ ਦੀ ਚੇਤਾਵਨੀ ਦਿੱਤੀ ਸੀ, ਇਹ ਵਕਤ ਪੂਰਾ ਹੋ ਚੁੱਕਿਆ ਹੈ। ਹੁਣ ਇੱਥੇ ਕੋਈ ਵੀ ਪਾਕਿਸਤਾਨੀ ਕਲਾਕਾਰ ਨਜ਼ਰ ਨਹੀਂ ਆਉਣਾ ਚਾਹੀਦਾ।