ਨਵੀਂ ਦਿੱਲੀ : ਨੈਸ਼ਨਲ ਐਵਾਰਡ ਜੇਤੂ ਫਿਲਮ 'ਵਿਸਾਰਾਨਾਈ' ਨੂੰ ਭਾਰਤ ਵੱਲੋਂ ਵਿਦੇਸ਼ੀ ਭਾਸ਼ਾ ਫਿਲਮ ਦੀ ਕੈਟਾਗਿਰੀ ਵਿੱਚ ਆਸਕਰ ਐਵਾਰਡ 2017 ਲਈ ਚੁਣਿਆ ਗਿਆ ਹੈ। ਇਸ ਫਿਲਮ ਦੇ ਡਾਇਰੈਕਟਰ ਵਿਤਰੀਮਾਰਨ ਹੈ। ਤੁਹਾਨੂੰ ਦੱਸ ਰਹੇ ਹਾਂ ਇਸ ਫਿਲਮ ਬਾਰੇ 10 ਅਹਿਮ ਗੱਲਾਂ ਜੋ ਸਭ ਨੂੰ ਜਾਣਨੀਆਂ ਚਾਹੀਦੀਆਂ ਹਨ।


ਇਹ ਆਟੋ ਰਿਕਸ਼ਾ ਚਾਲਕ ਤੋਂ ਲੇਖਕ ਬਣੇ ਐਮ. ਚੰਦਰ ਕੁਮਾਰ ਦੇ ਨਾਵਲ 'ਲੌਕ ਅਪ' 'ਤੇ ਅਧਾਰਿਤ ਫਿਲਮ ਹੈ। ਤਮਿਲ ਸੁਪਰ ਸਟਾਰ ਰਜਨੀਕਾਂਤ ਨੇ ਇਸ ਇਸ ਨੂੰ ਵਿਸ਼ਵ ਦੀਆਂ ਸਭ ਤੋਂ ਵਧੀਆਂ ਫਿਲਮਾਂ ਵਿੱਚੋਂ ਇੱਕ ਦੱਸਿਆ ਹੈ।

'ਵਿਸਾਰਨਾਈ' ਪੁਲਿਸ ਦੀ ਬਰਬਰਤਾ, ਭ੍ਰਿਸ਼ਟਾਚਾਰ ਤੇ ਅਨਿਆ ਨੂੰ ਵਿਖਾਉਂਦੀ ਹੈ। ਫਿਲਮ ਵਿੱਚ ਚਾਰ ਮਜ਼ਦੂਰਾਂ ਦੀ ਕਹਾਣੀ ਨੂੰ ਵਿਖਾਇਆ ਗਿਆ ਹੈ ਜਿਨ੍ਹਾਂ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ। ਉਸ ਦੇ ਬਾਅਦ ਸ਼ੁਰੂ ਹੁੰਦਾ ਹੈ ਲੌਕਅਪ ਵਿੱਚ ਪੁਲਿਸ ਦਾ ਬੇਰਹਿਮ ਤੇ ਕਰੂਰ ਰਵੱਈਆ।

ਇਸ ਫਿਲਮ ਨੂੰ 63ਵੇਂ ਫਿਲਮ ਫੈਸਟੀਵਲ ਵਿੱਚ ਬੈਸਟ ਫੀਚਰ ਫਿਲਮ ਸਮੇਤ ਤਿੰਨ ਕੈਟਾਗਿਰੀ ਵਿੱਚ ਐਵਾਰਡ ਮਿਲ ਚੁੱਕੇ ਹਨ।

ਇਸ ਫਿਲਮ ਵਿੱਚ ਪੁਲਿਸ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਸਮੂਥੀਕਾਰਾਨੀ ਨੂੰ ਬੈਸਟ ਸਪੋਰਟਿੰਗ ਐਕਟਰ ਲਈ ਨੈਸ਼ਨਲ ਐਵਾਰਡ ਮਿਲ ਚੁੱਕਿਆ ਹੈ।

ਐਡੀਟਿੰਗ ਲਈ ਵੀ ਫਿਲਮ ਨੂੰ ਨੈਸ਼ਨਲ ਐਵਾਰਡ ਮਿਲ ਚੁੱਕਿਆ ਹੈ। ਇਸ ਫਿਲਮ ਦੇ ਇੰਟਰਨੈਸ਼ਨਲ ਵਰਜ਼ਨ ਵਿੱਚ ਕੋਈ ਮਿਊਜ਼ਿਕ ਨਹੀਂ ਜਦਕਿ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਉਸ ਵਿੱਚ ਗਾਣੇ ਵੀ ਹੋਣਗੇ। ਇਹ ਫਿਲਮ ਜਲਦੀ ਹੀ ਤੇਲਗੂ ਵਿੱਚ ਵਿਚਾਰਨਾਮਾ ਨਾਮ ਤੋਂ ਰਿਲੀਜ਼ ਹੋਵੇਗੀ।

2015 ਵਿੱਚ 72ਵੇਂ ਵੈਨਿਸ ਫਿਲਮ ਫੈਸਟੀਵਲ ਵਿੱਚ ਇਸ ਫਿਲਮ ਦਾ ਪ੍ਰੀਮੀਅਰ ਕੀਤਾ ਗਿਆ ਸੀ ਜਿੱਥੇ ਇਸ ਨੇ ਐਮਨੇਸਟੀ ਇੰਟਰਨੈਸ਼ਨਲ ਇਟੈਲੀਆ ਐਵਾਰਡ ਵੀ ਜਿੱਤਿਆ।

ਇਸ ਫਿਲਮ ਨੂੰ 29 ਫਿਲਮਾਂ ਵਿੱਚੋਂ ਚੁਣਿਆ ਗਿਆ ਹੈ, ਜਿਸ ਵਿੱਚ 'ਉਡਤਾ ਪੰਜਾਬ', 'ਤਿਥੀ', 'ਸੈਰਟ', 'ਨੀਰਜਾ', 'ਫੈਨ', 'ਸੁਲਤਾਨ', 'ਏਅਰਲਿਫਟ' ਹੈ।

ਇਸ ਫਿਲਮ ਦੇ ਪ੍ਰੋਡਿਊਸਰ ਤਮਿਲ ਸੁਪਰਸਟਾਰ ਧਨੁਸ਼ ਹੈ। ਧਨੁਸ਼ ਨੇ ਇਸ ਫਿਲਮ ਨੂੰ ਆਪਣੀ ਕੰਪਨੀ ਵੁੰਡਰਬਾਰ ਫਿਲਮ ਵੱਲੋਂ ਰਿਲੀਜ਼ ਕੀਤਾ ਹੈ।

ਵੇਤਰੀਮਾਰਨ ਇਸ ਦੇ ਲੇਖਕ ਤੇ ਨਿਰਦੇਸ਼ਕ ਹਨ। ਫਿਲਮ ਵਿੱਚ ਦਿਨੇਸ਼ ਰਵੀ, ਸਮੂਤੀਕਾਰਨੀ, ਅਜੈ ਘੋਸ਼, ਕਿਸ਼ੋਰ, ਆਨੰਦੀ ਤੇ ਆਦੁਕਲਾਮ ਮੁਰਗਦੋਸ ਮੁੱਖ ਭੁਮਿਕਾਵਾਂ ਵਿੱਚ ਹਨ।

ਦੱਸਣਯੋਗ ਹੈ ਕਿ ਇਹ ਭਾਰਤ ਵੱਲੋਂ ਆਸਕਰ ਭੇਜੀ ਜਾਣ ਵਾਲੀ ਨੌਵੀਂ ਤਮਿਲ ਫਿਲਮ ਹੈ। ਇਸ ਤੋਂ ਪਹਿਲਾ ਕਮਲ ਹਾਸਨ ਦੀ ਸਾਲ
2000 ਵਿੱਚ ਆਈ ਤਮਿਲ ਫਿਲਮ 'ਹੇ ਰਾਮ' ਨੂੰ ਨਾਮਿਤ ਕੀਤਾ ਗਿਆ ਸੀ। ਪਿਛਲੇ ਸਾਲ ਮਰਾਠੀ ਫਿਲਮ 'ਕੋਰਟ' ਨੂੰ ਆਸਕਰ ਲਈ ਨਾਮੀਨੇਟ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 'ਸਲਾਮ ਬੰਬੇ, 'ਮਦਰ ਇੰਡੀਆ' ਤੇ 'ਲਗਾਨ' ਫਿਲਮ ਇਸ ਫਿਲਮ ਕੈਟਾਗਿਰੀ ਵਿੱਚ ਨਾਮੀਨੇਟ ਹੋ ਚੁੱਕੀ ਹੈ।