ਹਾਲੀਵੁੱਡ ਅਦਾਕਾਰਾ ਐਨਜੀਲੀਨਾ ਜੋਲੀ ਆਪਣੇ ਸ਼ਰੀਰ ਤੋਂ ਸਾਰੇ ਉਹ ਟੈਟੂ ਹਟਵਾਉਣਾ ਚਾਹੁੰਦੀ ਹੈ ਜਿਸ ਵਿੱਚ ਉਹਨਾਂ ਦੇ ਪਤੀ ਬਰੈਡ ਪਿੱਟ ਦਾ ਜ਼ਿਕਰ ਹੁੰਦਾ ਹੈ। ਤਾਲਾਖ ਲਈ ਅਰਜ਼ੀ ਪਾਉਣ ਤੋਂ ਬਾਅਦ ਜੋਲੀ ਪਿੱਟ ਦੀ ਕਿਸੇ ਵੀ ਯਾਦ ਨਾਲ ਜੁੜੀ ਨਹੀਂ ਰਹਿਣਾ ਚਾਹੁੰਦੀ। ਇੱਕ ਕਰੀਬੀ ਨੇ ਦੱਸਿਆ, ਜੋਲੀ ਨੇ ਬੜੇ ਹੀ ਸ਼ੌਂਕ ਨਾਲ ਟੈਟੂ ਗੁੰਦਵਾਏ ਸਨ ਪਰ ਅਫਸੋਸ ਦੀ ਗੱਲ ਹੈ ਕਿ ਹੁਣ ਉਹ ਇਹਨਾਂ ਨੂੰ ਹਟਵਾ ਰਹੀ ਹੈ।
ਐਨਜੀਲੀਨਾ ਨੇ ਕੁਝ ਦਿਨ ਪਹਿਲਾਂ ਹੀ ਬਰੈਡ ਤੋਂ ਤਾਲਾਖ ਮੰਗਿਆ ਹੈ। 2012 ਵਿੱਚ ਦੋਹਾਂ ਨੇ ਲੰਮੇ ਰਿਸ਼ਤੇ ਬਾਅਦ ਵਿਆਹ ਕਰਾਇਆ ਸੀ। ਮਨ-ਮੁਟਾਅ ਦਾ ਕਾਰਣ ਹਜੇ ਤਕ ਪਤਾ ਨਹੀਂ ਲੱਗ ਸਕਿਆ ਹੈ।