'ਬਿੱਗ ਬਾਸ ਸੀਜ਼ਨ 10' ਜਲਦ ਛੋਟੇ ਪਰਦੇ 'ਤੇ ਸ਼ੁਰੂ ਹੋਣ ਜਾ ਰਿਹਾ ਹੈ। ਖਬਰਾਂ ਸਨ ਕਿ ਇਸ ਦੀ ਗ੍ਰੈਂਡ ਓਪਨਿੰਗ 'ਤੇ ਸਲਮਾਨ ਦੀ ਐਕਸ ਗਰਲਫਰੈਂਡ ਐਸ਼ਵਰਿਆ ਫਿਲਮ ਦੀ ਪ੍ਰਮੋਸ਼ਨ ਲਈ ਆਵੇਗੀ। ਪਰ ਐਸ਼ ਦੇ ਬਦਲੇ ਹੁਣ ਦੀਪਿਕਾ ਪਾਦੁਕੋਣ ਆਪਣੀ ਪਹਿਲੀ ਹਾਲੀਵੁੱਡ ਫਿਲਮ ਦੀ ਪ੍ਰਮੋਸ਼ਨ ਬਿੱਗ ਬਾਸ 'ਤੇ ਕਰੇਗੀ।
ਦੀਪਿਕਾ ਅਤੇ ਸਲਮਾਨ ਇਸ ਐਪੀਸੋਡ ਲਈ ਸ਼ੂਟ ਵੀ ਕਰ ਚੁੱਕੇ ਹਨ। ਦੀਪਿਕਾ ਦੇ ਨਾਲ ਸ਼ੋਅ 'ਤੇ ਵਿਨ ਡੀਜ਼ਲ ਨੇ ਵੀ ਸ਼ਿਰਕਤ ਕੀਤੀ ਹੈ। ਸੁਣਿਆ ਹੈ ਕਿ ਸਲਮਾਨ ਨੇ ਸ਼ੋਅ ਦੌਰਾਨ ਦੋਹਾਂ ਦੀ ਹੀ ਖੂਬ ਟੰਗ ਖਿੱਚੀ। ਸਲਮਾਨ ਨੇ ਤਾਂ ਦੀਪਿਕਾ ਨੂੰ ਇਹ ਵੀ ਕਹਿ ਦਿੱਤਾ ਕਿ ਹੁਣ ਤਾਂ ਮੇਰੇ ਨਾਲ ਵੀ ਫਿਲਮ ਕਰ ਲਓ, ਜਿਸਨੂੰ ਸੁਣਕੇ ਦੀਪਿਕਾ ਬੇਹੱਦ ਸ਼ਰਮਾ ਗਈ।
ਇਹ ਸ਼ੋਅ 16 ਅਕਤੂਬਰ ਨੂੰ ਸ਼ੁਰੂ ਹੋ ਰਿਹਾ ਹੈ। ਸ਼ੋਅ ਵਿੱਚ ਸੈਲੇਿਬ੍ਰਟੀਸ ਦੇ ਨਾਲ ਇਸ ਵਾਰ ਆਮ ਆਦਮੀ ਵੀ ਹਿੱਸਾ ਲੈ ਰਿਹਾ ਹੈ।