ਅੱਜ ਤੋਂ ਟੀ.ਵੀ ਦਾ ਸਭ ਤੋਂ ਪਸੰਦੀਦਾ ਅਤੇ ਕੰਟਰੋਵਰਸ਼ੀਅਲ ਸ਼ੋਅ `ਬਿਗ-ਬੌਸ-11` ਸ਼ੁਰੂ ਹੋਣ ਵਾਲਾ ਹੈ। ਟੀ.ਵੀ `ਤੇ ਅੰਗੂਰੀ ਭਾਬੀ ਦੇ ਨਾਮ ਨਾਲ ਮਸ਼ਹੂਰ ਸ਼ਿਲਪਾ ਸ਼ਿੰਦੇ ਵੀ ਇਸ ਸ਼ੋਅ ਦਾ ਹਿੱਸਾ ਬਣਨ ਜਾ ਰਹੀ ਹੈ। ਉਨ੍ਹਾਂ ਦੇ ਫੈਨਜ਼ ਕਾਫੀ ਸਮੇਂ ਬਾਅਦ ਉਨ੍ਹਾਂ ਨੂੰ ਟੀ.ਵੀ `ਤੇ ਫਿਰ ਤੋਂ ਦੇਖ ਸਕਣਗੇੇ।


`ਬਿਗ-ਬੌਸ` ਵਿੱਚ ਜਾਣ ਤੋਂ ਪਹਿਲਾਂ ਸ਼ਿਲਪਾ ਨੇ ਮੀਡੀਆ ਨਾਲ ਗੱਲ ਬਾਤ ਦੌਰਾਨ ਕਿਹਾ ਕਿ ” ਇਹ ਸ਼ੋਅ ਸ਼ੁਰੂ ਕਰਨ `ਤੇ ਮੈਂ ਬੇਹੱਦ ਐਕਸਾਈਟਿਡ ਹਾਂ ,ਪਰ ਇੱਕ ਗੱਲ ਸਾਫ ਕਰ ਦਵਾਂ ਕਿ ਮੈਂ `ਬਿਗ-ਬੌਸ` ਕਿਸੇ ਨੂੰ ਕੁੱਝ ਸਾਬਿਤ ਕਰਨ ਦੇ ਲਈ ਨਹੀਂ ਕਰ ਰਹੀ ਹਾਂ।ਮੈਨੂੰ ਟੀ.ਵੀ ਤੋਂ ਬਹੁਤ ਸਾਰੇ ਆਫਰਜ਼ ਆ ਰਹੇ ਸਨ ਪਰ ਮੈਂ ਉਨ੍ਹਾਂ ਨੂੰ ਕਰਨ ਤੋਂ ਮਨਾ ਕਰ ਦਿੱਤਾ ।`ਬਿਗ-ਬੌਸ` ਦੇ ਲਈ ਮੈਂ ਮਹਿਸੂਸ ਕੀਤਾ ਕਿ ਇਸ ਤੋਂ ਵੱਡਾ ਕੋਈ ਹੋਰ ਸ਼ੋਅ ਨਹੀਂ ਹੈ ਇਸ ਲਈ ਮੈਂ ਇਸ ਨੂੰ ਕਰਨ ਦੇ ਲਈ ਹਾਮੀ ਭਰ ਦਿੱਤੀ।

ਸ਼ਿਲਪਾ ਨੂੰ `ਬਿਗ-ਬੌਸ` ਦੇ ਘਰ ਵਿੱਚ ਕੰਮ ਕਰਨ ਵਿੱਚ ਕੋਈ ਦਿੱਕਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ” ਮੈਂ ਘਰ ਵਿੱਚ ਆਪਣੀ ਨੌਕਰਾਣੀ ਤੋਂ ਵੀ ਵੱਧ ਕੰਮ ਕਰਦੀ ਹਾਂ ।ਇਸ ਤਰ੍ਹਾਂ ਮੈਂ `ਬਿਗ-ਬੌਸ` ਦੇ ਘਰ ਵਿੱਚ ਵੀ ਕੰਮ ਕਰਨ ਨੂੰ ਤਿਆਰ ਹਾਂ ਪਰ ਘਰ ਦੇ ਅੰਦਰ ਮੈਂ ਕਿਸੇ ਦੇ ਨਾਲ ਆਪਣਾ ਬੈਡ ਸ਼ੇਅਰ ਨਹੀਂ ਕਰਾਂਗੀ ਜੇਕਰ ਕੋਈ ਘਰ ਵਿੱਚ ਮੇਰੇ ਨਾਲ ਬਿਨ੍ਹਾਂ ਕੋਈ ਗੱਲ `ਤੇ ਲੜਨ ਦੀ ਕੋਸ਼ਿਸ਼ ਕਰੇਗਾ ਤਾਂ ਮੈਂ ਚੁੱਪ ਨਹੀਂ ਰਹਾਂਗੀ। ਮੈਂ ਉਸਦਾ ਜਵਾਬ ਦੇਵਾਂਗੀ। ਕੋਈ ਦੋ ਲੋਕ ਲੜ ਰਹੇ ਹੋਣਗੇ ਤਾਂ ਮੈਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਨਾ ਕਿ ਦੂਰ ਤੋਂ ਲੜਾਈ ਦਾ ਮਜ਼ਾ ਲਵਾਂਗੀ”।

ਸ਼ਿਲਪਾ ਸ਼ਿੰਦੇ ਸਲਮਾਨ ਖਾਨ ਦੇ ਨਾਲ ਮਿਲਣ ਲਈ ਬਹੁਤ ਐਕਸਾਈਟਿਡ ਹੈ ਅਤੇ ਨਰਵਸ ਵੀ। ਉਨ੍ਹਾਂ ਨੇ ਇੱਕ ਮਜ਼ੇਦਾਰ ਗੱਲ ਸ਼ੇਅਰ ਕਰਦੇ ਹੋਏ ਕਿਹਾ `ਜਦੋਂ ਮੈਂ ਭਾਬੀ ਜੀ ਘਰ ਪਰ ਹੈਂ` ਦੇ ਵਿਵਾਦ ਦਾ ਸਾਹਮਣਾ ਕਰ ਰਹੀ ਸੀ ਤਾਂ ਕਈ ਲੋਕਾਂ ਨੇ ਮੈਨੂੰ ਸਲਮਾਨ ਦੀ ਮਦਦ ਲੈਣ ਨੂੰ ਕਿਹਾ ਸੀ ਪਰ ਮੈਂ ਸੋਚਿਆ ਇਨ੍ਹੇ ਛੋਟੇ ਮਸਲੇ ਲਈ ਉਨ੍ਹਾਂ ਨੂੰ ਪਰੇਸ਼ਾਨ ਕਰਨਾ ਠੀਕ ਨਹੀਂ ਹੋਵੇਗਾ।