ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਆਪਣੀ ਧੀ ਸੋਨਮ ਕਪੂਰ ਦੇ ਫ਼ੋਨ ਨੂੰ ਚੈੱਕ ਕਰਦੇ ਹੋਏ ਵਿਖਾਈ ਦੇ ਰਹੇ ਹਨ। ਇਹ ਫੋਟੋ ਵੋਗ ਇੰਡੀਆ ਦੇ ਐਵਾਰਡ ਪ੍ਰੋਗਰਾਮ ਦੀ ਹੈ।

ਤਸਵੀਰ 'ਚ ਅਨਿਲ ਕਪੂਰ ਆਪਣੀ ਕੁੜੀ ਦੀ ਜਾਸੂਸੀ ਕਰਦੇ ਹੋਏ ਨੂੰ ਕੈਮਰੇ 'ਚ ਕੈਦ ਕਰ ਲਿਆ ਗਿਆ। ਇਸ ਨੂੰ ਸ਼ੇਅਰ ਕਰਦੇ ਹੋਏ ਅਨਿਲ ਨੇ ਲਿਖਿਆ- "ਇੱਕ ਓਵਰ ਪ੍ਰੋਟੈਕਟਿਵ ਪਿਓ ਕੈਮਰੇ 'ਚ ਕੈਦ ਹੋਇਆ। ਮੈਨੂੰ ਲਗਦਾ ਹੈ ਕਿ ਮੈਂ ਮੁਲਜ਼ਮ ਹਾਂ।"

[embed]https://www.instagram.com/p/BZiu1hsABIm/[/embed]

ਪਿੱਛੇ ਜਿਹੇ ਮੁੰਬਈ 'ਚ ਹੋਏ 'ਵੋਗ ਵੁਮਨ ਆਫ਼ ਦ ਈਅਰ' ਐਵਰਾਡ 'ਚ ਅਦਾਕਾਰਾ ਸੋਨਮ ਕਪੂਰ ਨੂੰ ਵੋਗ ਅਤੇ ਆਈ.ਡਬਲਿਯੂ.ਸੀ. ਫੈਸ਼ਨ ਆਈਕਨ ਆਫ਼ ਦ ਈਅਰ ਦਾ ਐਵਾਰ ਦਿੱਤਾ ਗਿਆ ਸੀ।

ਸੋਨਮ ਇਨ੍ਹੀਂ ਦਿਨੀਂ 'ਵੀਰੇ ਦੀ ਵੈਡਿੰਗ' ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। ਫਿਲਮ ਸੋਨਮ ਦੀ ਭੈਣ ਵਜੋਂ ਰੇਆ ਅਤੇ ਏਕਤਾ ਕਪੂਰ ਵੀ ਅਦਾਕਾਰੀ ਕਰ ਰਹੀਆਂ ਹਨ।