ਮੁੰਬਈ: ਅਨਿਲ ਕਪੂਰ ਤੇ ਸਲਮਾਨ ਖਾਨ ਬੇਹੱਦ ਚੰਗੇ ਦੋਸਤ ਹਨ। ਪਹਿਲਾਂ ਸਲਮਾਨ ਨੇ ਸੋਨਮ ਦੀ ਸਪੋਰਟ ਕੀਤੀ ਤੇ ਹੁਣ ਸਮਾਂ ਹੈ ਹਰਸ਼ਵਰਧਨ ਨੂੰ ਧੱਕਾ ਲਾਉਣ ਦਾ। ਜੀ ਹਾਂ, ਖਬਰ ਹੈ ਕਿ ਅਨਿਲ ਕਪੂਰ ਨੇ ਦੋਸਤ ਸਲਮਾਨ ਨੂੰ ਹਰਸ਼ ਲਈ ਗੁਜ਼ਾਰਿਸ਼ ਕੀਤੀ ਹੈ। ਅਨਿਲ ਆਪਣੇ ਬੇਟੇ ਦੀਆਂ ਸਮਾਰਟ ਚੌਇਸਿਸ ਤੋਂ ਤੰਗ ਹਨ ਜਿਸ ਕਰਕੇ ਸਲਮਾਨ ਦੀ ਮਦਦ ਚਾਹੁੰਦੇ ਹਨ।
ਕਰੀਬੀ ਸੂਤਰ ਨੇ ਦੱਸਿਆ, 'ਮਿਰਜ਼ਿਆ' ਦੀ ਫਲੌਪ ਤੋਂ ਬਾਅਦ ਅਨਿਲ ਹਰਸ਼ਵਰਧਨ ਲਈ ਪ੍ਰੇਸ਼ਾਨ ਹਨ। ਹਰਸ਼ ਦੀ ਅਗਲੀ ਫਿਲਮ 'ਭਾਵੇਸ਼ ਜੋਸ਼ੀ' ਵੀ ਆਫਬੀਟ ਹੈ। ਅਨਿਲ ਚਾਹੁੰਦੇ ਹਨ ਕਿ ਹਰਸ਼ ਕੋਈ ਮਸਾਲਾ ਐਂਟਰਟੇਨਰ ਕਰੇ।
ਸੁਣਿਆ ਹੈ ਕਿ ਸਲਮਾਨ ਨੇ ਅਨਿਲ ਦੀ ਗੱਲ ਮੰਨ ਲਈ ਹੈ। ਇਸ ਬਾਰੇ ਉਨ੍ਹਾਂ ਨੇ ਹਰਸ਼ ਨਾਲ ਵੀ ਗੱਲ ਕੀਤੀ ਹੈ। ਵੇਖਦੇ ਹਾਂ ਕਿ ਸਲਮਾਨ ਦੀ ਇਸ ਗੱਲਬਾਤ ਦਾ ਕੀ ਨਤੀਜਾ ਨਿਕਲਦਾ ਹੈ।