ਰਣਵੀਰ ਵੱਲੋਂ ਕਰਨ ਦਾ ਸ਼ੋਅ 'ਬਕਵਾਸ' ਕਰਾਰ
ਏਬੀਪੀ ਸਾਂਝਾ | 29 Nov 2016 04:51 PM (IST)
ਮੁੰਬਈ: ਰਣਵੀਰ ਸਿੰਘ ਕਦੇ ਵੀ ਕੁਝ ਵੀ ਕਹਿ ਸਕਦੇ ਹਨ, ਇਹ ਤਾਂ ਪਤਾ ਹੀ ਹੈ ਪਰ ਇਹ ਕਹਿ ਜਾਣਗੇ ਇਹ ਨਹੀਂ ਸੀ ਪਤਾ। ਮਸ਼ਹੂਰ ਟੀਵੀ ਸ਼ੋਅ 'ਕਾਫੀ ਵਿਦ ਕਰਨ' 'ਤੇ ਜਾਣ ਤੋਂ ਬਾਅਦ ਰਣਵੀਰ ਨੇ ਸ਼ੋਅ ਨੂੰ ਟਾਈਮ-ਪਾਸ ਤੇ ਬਕਵਾਸ ਕਿਹਾ ਹੈ। ਸ਼ੋਅ 'ਤੇ ਰਣਬੀਰ ਨੇ ਕਿਹਾ ਸੀ ਕਿ ਰਣਵੀਰ ਤੇ ਦੀਪਿਕਾ ਪਾਦੂਕੋਣ ਖੂਬਸੂਰਤ ਬੱਚੇ ਪੈਦਾ ਕਰਨਗੇ ਤੇ ਉਹ ਬੱਚੇ ਰਣਬੀਰ ਦੇ ਫੈਨ ਹੋਣਗੇ। ਸ਼ੋਅ 'ਤੇ ਤਾਂ ਰਣਵੀਰ ਨੇ ਇਸ 'ਤੇ ਕੋਈ ਕਮੈਂਟ ਨਹੀਂ ਕੀਤਾ ਪਰ ਜਦ ਮੀਡੀਆ ਨੇ ਇਹ ਗੱਲ ਪੁੱਛੀ ਤਾਂ ਉਹ ਭੜਕ ਗਏ। ਰਣਵੀਰ ਨੇ ਕਿਹਾ, ਕਰਨ ਦਾ ਸ਼ੋਅ ਬਿਲਕੁਲ ਟਾਈਮ-ਪਾਸ ਹੈ। ਇੱਥੇ ਸਿਰਫ ਬਕਵਾਸ ਗੱਲਾਂ ਹੁੰਦੀਆਂ ਹਨ। ਉਸ ਸ਼ੋਅ ਨੂੰ ਸੀਰੀਅਸਲੀ ਲੈਣ ਦੀ ਲੋੜ ਨਹੀਂ ਹੈ। ਸੋ ਰਣਵੀਰ ਦਾ ਇਹ ਜਵਾਬ ਵਾਕਿਆ ਹੀ ਹੈਰਾਨੀਜਨਕ ਸੀ। ਵੇਖਣਾ ਹੋਏਗਾ ਕਿ ਕਰਨ ਹੁਣ ਇਸ 'ਤੇ ਕੀ ਕਹਿੰਦੇ ਹਨ।