ਚੰਡੀਗੜ੍ਹ: ਕਾਮੇਡੀਅਨ ਕਪਿਲ ਸ਼ਰਮਾ ਅੱਜਕਲ੍ਹ ਆਪਣੀ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਲਈ ਚੰਡੀਗੜ੍ਹ ਆਏ ਹੋਏ ਹਨ। ਕਪਿਲ ਇਸ ਦੌਰਾਨ ਪੰਜਾਬ ਦੀਆਂ ਸਰਦੀਆਂ ਵੀ ਇੰਜੌਏ ਕਰ ਰਹੇ ਹਨ। ਇਸ ਬਾਰੇ ਜਾਣਕਾਰੀ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਦਿੱਤੀ।



ਕਪਿਲ ਨੇ ਕਿਹਾ, "ਕਰੀਬ 8-9 ਸਾਲਾਂ ਬਾਅਦ ਮੈਂ ਪੰਜਾਬ ਵਿੱਚ ਸਰਦੀ ਇੰਜੌਏ ਕਰ ਰਿਹਾ ਹਾਂ। ਅਸੀਂ ਇੱਥੇ ਆਪਣੀ ਨਵੀਂ ਫਿਲਮ ਲਈ ਆਏ ਹਾਂ ਜਿਸਦੀ ਅਨਾਉਂਸਮੈਂਟ ਜਲਦ ਕਰਾਂਗੇ।" ਕਪਿਲ ਪਹਿਲੀ ਵਾਰ ਆਪਣੇ ਪੇਜ ਤੋਂ ਲਾਈਵ ਹੋਏ ਸਨ।



ਖਬਰ ਹੈ ਕਿ ਕਪਿਲ ਆਪਣੇ ਦੋਸਤ ਰਾਜੀਵ ਢੀਂਗਰਾ ਨਾਲ ਮਿਲ ਕੇ ਇਹ ਪ੍ਰਾਜੈਕਟ ਕਰ ਰਹੇ ਹਨ। ਇਸ ਫਿਲਮ ਦਾ ਨਿਰਮਾਣ ਵੀ ਕਪਿਲ ਖੁਦ ਹੀ ਕਰ ਰਹੇ ਹਨ। ਰਾਜੀਵ ਨੇ ਕੁਝ ਸਮੇਂ ਪਹਿਲਾਂ ਇਸ ਫਿਲਮ ਬਾਰੇ 'ਏਬੀਪੀ ਸਾਂਝਾ' ਨੂੰ ਖਾਸ ਜਾਣਕਾਰੀ ਵੀ ਦਿੱਤੀ ਸੀ। ਵੇਖੋ ਇੰਟਰਵਿਊ: