1……ਮੁੰਬਈ ਵਿੱਚ ਆਮਿਰ ਖਾਨ 'ਦੰਗਲ' ਦਾ ਮੇਕਿੰਗ ਵੀਡੀਓ ਰਿਲੀਜ਼ ਕਰਨ ਪੁੱਜੇ ਜਿਸ ਦੌਰਾਨ ਉਹਨਾਂ ਵਜ਼ਨ ਵਧਾਉਣ ਅਤੇ ਘਟਾਉਣ ਨੂੰ ਲੈ ਕੇ ਕੀਤੀ ਗਈ ਸਰੀਰਿਕ ਮੁਸ਼ਕੱਤ ਬਾਰੇ ਵਿਸਤਾਰ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਇਹ ਹੁਣ ਤੱਕ ਦਾ ਸਭ ਤੋਂ ਮੁਸ਼ਕਲ ਟਰਾਂਸਫੋਰਮੇਸ਼ਨ ਸੀ।
2…ਇਸਦੇ ਇਲਾਵਾ ਆਮਿਰ ਨੇ ਆਪਣੀ ਅਗਲੀ ਲੁੱਕ ਦਾ ਖੁਲਾਸਾ ਵੀ ਕੀਤੀ। ਆਮਿਰ ਨੇ ਦੱਸਿਆ ਕਿ 'ਠੱਗਸ ਆਫ ਹਿੰਦੋਸਤਾਨ' ਵਿੱਚ ਉਹ ਇੱਕ ਪਤਲੀ ਲੁਕ ਵਿੱਚ ਨਜ਼ਰ ਆਉਣਗੇ ਇਸਦੇ ਨਾਲ ਹੀ ਉਹਨਾਂ ਦੱਸਿਆ ਕਿ ਉਹ ਆਪਣੀ ਦਾਡ਼ੀ ਅਤੇ ਬਾਲ ਵੀ ਵਧਾ ਰਹੇ ਹਨ।
3….ਆਮਿਰ ਨੇ ਕਿਹਾ ਕਿ ਹੈ ਕਿ ਉਹ ਆਪਣੀ ਫਿਲਮ ਦਾ ਪ੍ਰਚਾਰ ਟੀ. ਵੀ. 'ਤੇ ਨਹੀਂ ਕਰਨਗੇ। ਆਮਿਰ ਨੇ ਕਿਹਾ, 'ਮੈਂ ਇਸ ਵਾਰ ਟੀ. ਵੀ. 'ਤੇ 'ਦੰਗਲ' ਨੂੰ ਪ੍ਰਮੋਟ ਨਹੀਂ ਕਰਾਂਗਾ। ਹਾਲਾਂਕਿ ਪ੍ਰੋਮੋ ਤੇ ਗੀਤ ਟੀ. ਵੀ. 'ਤ ਜ਼ਰੂਰ ਆ ਰਹੇ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਉਹ 'ਬਿੱਗ ਬੌਸ 10' 'ਚ ਜਾਣਗੇ ਤਾਂ ਉਨ੍ਹਾਂ ਕਿਹਾ, 'ਮੈਂ ਸਲਮਾਨ ਦੇ ਸ਼ੋਅ ਬਿੱਗ ਬੌਸ 'ਚ ਵੀ ਨਹੀਂ ਜਾ ਰਿਹਾ ਹਾਂ।'
4…..ਬੀਤੇ ਜ਼ਮਾਨੇ ਦੀ ਅਦਾਕਾਰਾ ਸ਼ਰਮਿਲਾ ਟੈਗੋਰ ਨੇ ਕਿਹਾ ਕਿ ਸਿਨੇਮਾ ਵਿੱਚ ਮਹਿਲਾਵਾਂ ਲਈ ਹੋਰ ਚੰਗੇ ਕਿਰਦਾਰ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਇੱਕ ਇਵੈਂਟ ਦੌਰਾਨ ਸ਼ਰਮਿਲਾ ਨੇ ਕਿਹਾ ਕਿਸੇ ਨੇ ਮੇਰੇ ਤੋਂ ਮੇਰੀ ਤਮੰਨਾ ਪੁੱਛੀ ਤਾਂ ਮੈਂ ਕਿਹਾ ਮਾਧੁਰੀ, ਸ਼੍ਰੀਦੇਵੀ ਅਤੇ ਵਹੀਦਾ ਵਰਗੀਆਂ ਸ਼ਖਸੀਅਤਾਂ ਲਈ ਕੁੱਝ ਕਿਰਦਾਰ ਲਿਖਣ ਦੀ ਲੋਡ਼ ਹੈ।
5….ਅਭਿਨੇਤਾ ਰਿਤਿਕ ਰੌਸ਼ਨ ਨੇ ਆਪਣੀ ਆਗਾਮੀ ਫਿਲਮ 'ਕਾਬਿਲ' ਦੀ ਐਕਟਰਸ ਯਾਮੀ ਗੌਤਮ ਨੂੰ 28ਵੇਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਮਜ਼ਾਕ ਵਿੱਚ ਕਿਹਾ ਕਿ ਅਗਲੀ ਫਿਲਮ ਵਿੱਚ ਦੋਵੇਂ ਸੁਪਰਹੀਰੋ ਦੇ ਕਿਰਦਾਰ ਨਿਭਾਉਣਗੇ।
6….ਫਿਲਮਕਾਰ ਫਰਾਹ ਖਾਨ ਦਾ ਕਹਿਣਾ ਹੈ ਕਿ ਉਹ ਇੱਕ ਸਕ੍ਰਿਪਟ ਤੇ ਕੰਮ ਕਰ ਰਹੀ ਹੈ ਪਰ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਹਾਲੇ ਉਹ 'ਮੈਂ ਹੂੰ ਨਾ' ਦਾ ਸੀਕਵਲ ਨਹੀਂ ਬਣਾ ਰਹੀ ਅਤੇ ਇਸਦਾ ਅਧਿਕਾਰਤ ਐਲਾਨ ਨਹੀਂ ਕੀਤਾ।
7….ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਕਰਨ ਜੌਹਰ ਨੇ ਕਿਹਾ ਕਿ ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈਟੀ ਦੇ ਬੇਟੇ ਅਹਾਨ ਆਉਣ ਵਾਲੇ ਸਮੇਂ ਦੇ ਸਟਾਰ ਕਹਾਉਣਗੇ। ਬਾਲੀਵੁੱਡ ਦੀ ਪਹਿਲੀ ਫਿਲਮ ਲਈ ਅਹਾਨ ਕਥਿਤ ਤੌਰ 'ਤੇ ਲੰਦਨ ਵਿੱਚ ਸਪੈਸ਼ਲ ਟ੍ਰੇਨਿੰਗ ਲੈ ਰਹੇ ਹਨ। ਸਾਜਿਦ ਨਾਡਿਆਡਵਾਲਾ ਦੇ ਨਿਰਦੇਸ਼ਨ 'ਚ ਬਣਾਈ ਜਾ ਰਹੀ ਪਹਿਲੀ ਫਿਲਮ 'ਚ ਜਲਦੀ ਹੀ ਨਜ਼ਰ ਆਵੇਗੀ।
8…ਆਪਣੀ ਆਗਾਮੀ ਫਿਲਮ 'ਬੇਫਿਕਰੇ' ਨੂੰ ਪ੍ਰਮੋਟ ਕਰਨ ਪੁੱਜੇ ਰਣਵੀਰ ਸਿੰਘ ਅਤੇ ਵਾਣੀ ਕਪੂਰ ਨੇ ਸਭ ਨੂੰ ਫਿਲਮ ਦੀ ਅਪੀਲ ਕੀਤੀ। ਇਸ ਦੌਰਾਨ ਰਣਬੀਰ ਨੇ ਇੱਕ ਸਵਾਲ ਦੇ ਜਵਾਬ 'ਚ ਕਿਹਾ ਕਿ 'ਕੌਫੀ ਵਿਦ ਕਰਨ' ਟਾਈਮ ਪਾਸ ਸ਼ੋਅ ਹੈ ਉਸ ਵਿੱਚ ਬਹੁਤ ਬਕਵਾਸ ਗੱਲਾਂ ਹੁੰਦੀਆਂ ਹਨ, ਉਸਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ।
9….ਆਲੀਆ ਭੱਟ ਤੇ ਸ਼ਾਹਰੁਖ ਖਾਨ ਦੀ ਫਿਲਮ ‘ਡੀਅਰ ਜ਼ਿੰਦਗੀ’ ਨੇ ਪਹਿਲੇ ਵੀਕੇਂਡ ਵਿੱਚ 32.50 ਕਰੋੜ ਰੁਪਏ ਦਾ ਬਿਜ਼ਨੈਸ ਕਰ ਲਿਆ ਹੈ। ਫਿਲਮ ਨੇ ਪਹਿਲੇ ਦਿਨ 8.75 ਕਰੋੜ ਰੁ ਰੁਪਏ ਕਮਾਏ ਹਨ। ਫਿਲਮ 1200 ਸਕਰੀਨਾਂ ‘ਤੇ ਰਿਲੀਜ ਹੋਈ ਸੀ।