ਮੁੰਬਈ: ਸ੍ਰੀਦੇਵੀ ਦੀ 19 ਸਾਲਾਂ ਧੀ ਝਾਨਵੀ ਕਪੂਰ ਤੇ ਸ਼ਾਹਿਦ ਦੇ ਛੋਟੇ ਭਰਾ ਈਸ਼ਾਨ ਜਲਦ ਆਪਣਾ ਬਾਲੀਵੁੱਡ ਡੈਬਿਊ ਕਰਨਗੇ। ਦੋਵੇਂ ਸੂਪਰਹਿੱਟ ਮਰਾਠੀ ਫਿਲਮ 'ਸੈਰਾਟ' ਦੇ ਰੀਮੇਕ ਵਿੱਚ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਮਾਣ ਕਰਨ ਜੌਹਰ ਕਰਨਗੇ।

      


ਝਾਨਵੀ ਦੇ ਪਿਤਾ ਬੋਨੀ ਕਪੂਰ ਨੇ ਦੱਸਿਆ, "ਸਾਡੀ ਝਾਨਵੀ ਲਈ ਕਰਨ ਨਾਲ ਗੱਲ ਹੋਈ ਹੈ। ਕਾਫੀ ਪ੍ਰਾਜੈਕਟਸ ਹਨ ਪਰ ਇਹ ਨਹੀਂ ਪਤਾ ਕਿ ਕਰਨ ਕਿਸ ਲਈ ਝਾਨਵੀ ਨੂੰ ਲੈਣ ਦੀ ਸੋਚ ਰਿਹਾ ਹੈ। ਕਰਨ ਨੇ ਕਿਉਂਕਿ ਹਾਲ ਹੀ ਵਿੱਚ ਸੈਰਾਟ ਦੇ ਰਾਈਟਸ ਲਏ ਹਨ, ਸੋ ਇਹ ਕਹਿ ਸਕਦਾ ਹਾਂ ਕਿ ਝਾਨਵੀ ਉਸੇ ਫਿਲਮ ਵਿੱਚ ਕੰਮ ਕਰੇਗਾ।"

ਈਸ਼ਾਨ 21 ਸਾਲਾਂ ਦੇ ਹਨ ਤੇ ਫਿਲਮ ਲਾਈਨ ਵਿੱਚ ਪਹਿਲਾਂ ਵੀ ਕੁਝ ਕੰਮ ਕਰ ਚੁੱਕੇ ਹਨ। ਪਹਿਲਾਂ ਖਬਰਾਂ ਸੀ ਕਿ ਉਹ 'ਸਟੂਡੰਟ ਆਫ ਦ ਇਅਰ 2' ਵਿੱਚ ਨਜ਼ਰ ਆਉਣਗੇ।