ਮੁੰਬਈ: ਅਰਬਾਜ਼ ਤੇ ਮਲਾਇਕਾ ਅਰੋੜਾ ਖਾਨ ਤਲਾਕ ਫਾਈਲ ਕਰਨ ਤੋਂ ਬਾਅਦ ਪਹਿਲੀ ਕੌਂਸਲਿੰਗ ਲਈ ਕੋਰਟ ਪਹੁੰਚੇ। ਇਹ ਦੋਵੇਂ ਮੰਗਲਵਾਰ ਨੂੰ ਸਵੇਰੇ 11.30 ਵਜੇ ਬਾਂਦਰਾ ਦੇ ਫੈਮਿਲੀ ਕੋਰਟ ਵਿੱਚ ਗਏ। ਪਹਿਲਾਂ ਜੱਜ ਨਾਲ ਤੇ ਫਿਰ ਕੌਂਸਲਰ ਨਾਲ ਦੋਹਾਂ ਨੇ ਮੁਲਾਕਾਤ ਕੀਤੀ। ਮਲਾਇਕਾ ਤੇ ਅਰਬਾਜ਼ ਨੇ ਛੇ ਮਹੀਨੇ ਪਹਿਲਾਂ ਸੈਪਰੇਸ਼ਨ ਬਾਰੇ ਸਭ ਨੂੰ ਜਾਣਕਾਰੀ ਦਿੱਤੀ ਸੀ। ਫਿਰ ਦੀਵਾਲੀ ਤੋਂ ਬਾਅਦ ਦੋਹਾਂ ਨੇ ਤਲਾਕ ਲਈ ਵੀ ਅਰਜ਼ੀ ਦੇ ਦਿੱਤੀ। ਅਰਜ਼ੀ ਵਿੱਚ ਸਾਫ ਹੈ ਕਿ ਦੋਹਾਂ ਦੀ ਮਰਜ਼ੀ ਹੈ ਕਿ ਤਲਾਕ ਹੋਵੇ।
ਅਰਬਾਜ਼ ਤੇ ਮਲਾਇਕਾ ਦੇ ਰਿਸ਼ਤੇ ਵਿੱਚ ਦਰਾੜ ਦਾ ਕਾਰਨ ਪਤਾ ਨਹੀਂ ਲੱਗ ਸੱਕਿਆ ਹੈ। ਦੋਹਾਂ ਦਾ 17 ਸਾਲਾਂ ਦਾ ਬੇਟਾ ਹੈ ਜੋ ਫਿਲਹਾਲ ਮਲਾਇਕਾ ਨਾਲ ਰਹਿ ਰਿਹਾ ਹੈ।