ਮੁੰਬਈ: ਜ਼ੀਰੋ’ ਤੇ ‘ਸ਼ੁੱਭ ਮੰਗਲ ਸਾਵਧਾਨ’ ਜਿਹੀਆਂ ਫ਼ਿਲਮਾਂ ’ਚ ਕੰਮ ਕਰ ਚੁੱਕੀ ਅਦਾਕਾਰਾ ਅੰਸ਼ੁਲ (Anshul Chauhan) ਅੱਜ-ਕੱਲ੍ਹ ਆਪਣੀ ਵੈੱਬ ਸੀਰੀਜ਼ ‘ਬਿੱਛੂ ਕਾ ਖੇਲ’ ਕਾਰਨ ਚਰਚਾ ’ਚ ਹੈ। ਇਸ ਲੜੀ ਵਿੱਚ ਉਨ੍ਹਾਂ ਨਾਲ ਦਿਵਯੇਂਦੂ ਸ਼ਰਮਾ ਹਨ। ਅੰਸ਼ੁਲ ਇਸ ਲੜੀ ਦੇ ਨਾਲ ਇੱਕ ਇਸ਼ਤਿਹਾਰ ਨੂੰ ਲੈ ਕੇ ਵੀ ਚਰਚਾ ਦਾ ਕੇਂਦਰ ਬਣੀ ਹੋਈ ਹੈ। ਇਹ ਇਸ਼ਤਿਹਾਰ ਲੋਕਾਂ ਵਿੱਚ ਕੋਰੋਨਾ ਦੇ ਹਾਲਾਤ ਤੇ ਬੇਰੁਜ਼ਗਾਰੀ ਵਿਚਾਲੇ ਇਨਸਾਨੀਅਤ ਦੀ ਝਲਕ ਵਿਖਾਉਂਦਾ ਹੈ। ਇਸ ਇਸ਼ਤਿਹਾਰ ਅੰਸ਼ੁਲ ਨੇ ਪੂਜਾ ਦੀਦੀ ਦਾ ਕਿਰਦਾਰ ਨਿਭਾਈ ਹੈ, ਜੋ ਚੰਡੀਗੜ੍ਹ ’ਚ ਇੱਕ ਮਿਲਕ-ਸੈਂਟਰ ਭਾਵ ਦੁੱਧ ਤੋਂ ਬਣੇ ਉਤਪਾਦ ਤੇ ਮਿਠਾਈਆਂ ਦੀ ਦੁਕਾਨ ਚਲਾਉਂਦੀ ਹੈ।


ਇਸ ਵੀਡੀਓ ਦੀ ਸ਼ੁਰੂਆਤ ਪੂਜਾ ਦੀ ਆਪਣੀ ਇੱਕ ਸਹੇਲੀ ਨਾਲ ਗੱਲਬਾਤ ਤੋਂ ਹੁੰਦੀ ਹੈ। ਦੋਵੇਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਗਈ ਸਹੇਲੀ ਦੇ ਪਿਤਾ ਦੀ ਨੌਕਰੀ ਬਾਰੇ ਗੱਲ ਕਰਦੀਆਂ ਹਨ। ਫਿਰ ਉਹ ਅਖ਼ਬਾਰ ਦੀ ਇੱਕ ਖ਼ਬਰ ਵੇਖਦੀਆਂ ਹਨ,  ਜਿਸ ਵਿੱਚ ਕੋਰੋਨਾ ਵਾਇਰਸ ਕਾਰਨ ਲੋਕਾਂ ਦੀਆਂ ਨੌਕਰੀਆਂ ਚਲੇ ਜਾਣ ਬਾਰੇ ਦੱਸਿਆ ਗਿਆ ਹੈ। ਫਿਰ ਪੂਜਾ ਫ਼ੇਸਬੁੱਕ ਉੱਤੇ ਆਪਣੀ ਦੁਕਾਨ ਵਿੱਚ ਇੱਕ ਖ਼ਾਲੀ ਆਸਾਮੀ ਲਈ ਪੋਸਟ ਕਰਦੀ ਹੈ।

ਇਸ ’ਤੇ ਉਸ ਦਾ ਛੋਟਾ ਭਰਾ ਇਤਰਾਜ਼ ਕਰਦਾ ਹੈ ਕਿਉਂਕਿ ਪਹਿਲਾਂ ਹੀ ਨਿੱਕੀ ਜਿਹੀ ਦੁਕਾਨ ’ਚ ਤਿੰਨ ਵਰਕਰ ਹਨ, ਜੋ ਜ਼ਿਆਦਾ ਹਨ। ਅਜਿਹੀ ਹਾਲਤ ’ਚ ਵੇਕੈਂਸੀ ਕੱਢਣਾ ਠੀਕ ਨਹੀਂ ਹੈ। ਫ਼ੇਸਬੁੱਕ ਦੀ ਪੋਸਟ ਵੇਖ ਕੇ ਬਹੁਤ ਸਾਰੇ ਲੋਕ ਉੱਥੇ ਆਉਂਦੇ ਹਨ, ਪੂਜਾ ਉਨ੍ਹਾਂ ਸਾਰਿਆਂ ਨੂੰ ਨੌਕਰੀ ਉੱਤੇ ਰੱਖ ਲੈਂਦੀ ਹੈ ਪਰ ਉਨ੍ਹਾਂ ਲਈ ਉੱਥੇ ਕੰਮ ਕੋਈ ਹੈ ਨਹੀਂ। ਵਿਕਰੀ ਜ਼ਿਆਦਾ ਨਹੀਂ ਹੁੰਦੀ।


ਇੱਕ ਦਿਨ ਅਚਾਨਕ ਪੂਜਾ ਘਰੋਂ ਨਿੱਕਲਦੀ ਹੈ ਤੇ ਲੋਕ ਉਸ ਦਾ ਸੁਆਗਤ ਕਰਦੇ ਹਨ। ਪਰ ਉਸ ਨੂੰ ਸਮਝ ਨਹੀਂ ਆਉਂਦਾ। ਜਦੋਂ ਉਹ ਦੁਕਾਨ ’ਤੇ ਪੁੱਜਦੀ ਹੈ, ਤਾਂ ਲੋਕਾਂ ਦੀ ਭੀੜ ਵੇਖ ਕੇ ਘਬਰਾ ਜਾਂਦੀ ਹੈ। ਉਹ ਜਦੋਂ ਭੀੜ ਦੇ ਵਿਚਕਾਰ ਪੁੱਜਦੀ ਹੈ, ਤਾਂ ਲੋਕ ਉਸ ਲਈ ਤਾੜੀਆਂ ਮਾਰਦੇ ਹਨ ਤੇ ਸੈਲਿਊਟ ਕਰਦੇ ਹਨ।

ਫਿਰ ਪੂਜਾ ਦਾ ਇੱਕ ਵਰਕਰ ਫ਼ੇਸਬੁੱਕ ਉੱਤੇ ਪੋਸਟ ਕੀਤੀ ਵੀਡੀਓ ਵਿਖਾਉਂਦਾ ਹੈ; ਜਿਸ ਵਿੱਚ ਪੂਜਾ ਦੇ ਵਰਕਰ ਹੀ ਲੋਕਾਂ ਨੂੰ ਆਪਣਾ ਹਾਲ ਸੁਣਾਉਂਦੇ ਹਨ ਤੇ ਪੂਜਾ ਮਿਲਕ ਸੈਂਟਰ ਤੋਂ ਸਾਮਾਨ ਖ਼ਰੀਦਣ ਲਈ ਆਖਦੇ ਹਨ। ਇਹ ਵੇਖ ਕੇ ਪੂਜਾ ਕਾਫ਼ੀ ਜਜ਼ਬਾਤੀ ਹੋ ਜਾਂਦੀ ਹੈ ਤੇ ਆਪਣੇ ਸਾਥੀਆਂ ਨਾਲ ਦੁਕਾਨ ਦੇ ਕੰਮ ਵਿੱਚ ਜੁਟ ਜਾਂਦੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904