ਅਨੁਪਮ ਖੇਰ ਦੇ ਟਵਿੱਟਰ 'ਤੇ ਲਿਖਿਆ 'I Love Pakistan'
ਏਬੀਪੀ ਸਾਂਝਾ | 06 Feb 2018 03:52 PM (IST)
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਅਨੁਪਮ ਖੇਰ, ਰਾਜ ਸਭਾ ਦੇ ਮੈਂਬਰ ਸਵਪਨ ਦਾਸ ਗੁਪਤਾ ਤੇ ਦੋ ਹੋਰ ਵਿਅਕਤੀਆਂ ਦੇ ਟਵਿੱਟਰ ਖਾਤੇ ਹੈਕ ਕਰ ਲਏ ਗਏ। ਇਨ੍ਹਾਂ ਦੇ ਟਵਿੱਟਰ ਖਾਤਿਆਂ ਤੋਂ ਪਾਕਿਸਤਾਨ ਪੱਖੀ ਟਵੀਟ ਵੀ ਕੀਤੇ ਗਏ। ਹੈਕ ਕਰਨ ਵਾਲਿਆਂ ਨੇ ਆਪਣੀ ਪਛਾਣ ਟਰਕਿਸ਼ ਸਾਈਬਰ ਆਰਮੀ ਦੱਸੀ ਹੈ। ਖੇਰ ਦੇ ਖਾਤੇ 'ਤੇ ਇਹ ਵੀ ਲਿਖਿਆ ਗਿਆ ਕਿ ਤੁਹਾਡਾ ਜ਼ਰੂਰੀ ਡੇਟਾ ਕੱਢ ਲਿਆ ਗਿਆ ਹੈ। ਇਸ ਤੋਂ ਇਲਾਵਾ ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਤੇ ਅਰਥਸ਼ਾਸਤਰੀ ਕੌਸ਼ਿਕ ਬਸੂ ਦੇ ਖਾਤਿਆਂ ਨੂੰ ਵੀ ਇਸੇ ਹੈਕਰ ਗਰੁੱਪ ਨੇ ਆਪਣਾ ਸ਼ਿਕਾਰ ਬਣਾਇਆ ਤੇ ਪਾਕਿ ਪੱਖੀ ਟਵੀਟ ਕੀਤੇ।