ਮੁੰਬਈ: ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਪਹਿਲੀ ਵਾਰ ਐਸ਼ਵਰਿਆ ਰਾਏ ਨਾਲ ਕੰਮ ਕੀਤਾ ਹੈ। ਫਿਲਮ 'ਐ ਦਿਲ ਹੈ ਮੁਸ਼ਕਿਲ' ਵਿੱਚ ਦੋਹਾਂ ਦਾ ਸਿਰਫ ਇੱਕ ਹੀ ਸੀਨ ਹੈ ਪਰ ਅਨੁਸ਼ਕਾ ਲਈ ਉਹ ਹੀ ਕਾਫੀ ਸੀ। ਅਨੁਸ਼ਕਾ ਨੇ ਦੱਸਿਆ ਕਿ ਐਸ਼ਵਰਿਆ ਨਾਲ ਕੰਮ ਕਰਨਾ ਕਿੰਨਾ ਵੱਖਰਾ ਤਜਰਬਾ ਰਿਹਾ। ਉਨ੍ਹਾਂ ਕਿਹਾ, "ਮੈਂ ਐਸ਼ ਦੀ ਖੂਬਸੂਰਤੀ ਤੇ ਚਾਰਮ ਤੋਂ ਮੰਤਰਮੁਗਧ ਹੋ ਗਈ ਸੀ। ਉਨ੍ਹਾਂ ਨੇ ਕਾਫੀ ਕਾਮਯਾਬੀ ਹਾਸਲ ਕੀਤੀ ਹੈ ਪਰ ਇਸ ਦੇ ਬਾਵਜੂਦ ਉਹ ਜ਼ਮੀਨ ਨਾਲ ਜੁੜੇ ਹਨ।"

ਫਿਲਮ ਵਿੱਚ ਅਨੁਸ਼ਕਾ ਤੇ ਐਸ਼ ਦੇ ਕਿਰਦਾਰ ਬੇਹੱਦ ਵੱਖਰੇ ਹਨ। ਰਣਬੀਰ ਕਪੂਰ ਹਨ ਜੋ ਫਿਲਮ ਵਿੱਚ ਦੋਹਾਂ ਨਾਲ ਰੋਮੈਂਸ ਕਰਦੇ ਹਨ। ਅਨੁਸ਼ਕਾ ਦੀ ਇਹ ਕਰਨ ਜੌਹਰ ਨਾਲ ਵੀ ਪਹਿਲੀ ਫਿਲਮ ਹੈ ਜਿਨ੍ਹਾਂ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ।

ਕਾਫੀ ਹਲਚਲ ਤੋਂ ਬਾਅਦ ਹੁਣ ਇਹ ਫਿਲਮ 28 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਉਮੀਦ ਹੈ ਦਰਸ਼ਕ ਇਸ ਇੱਕਤਰਫਾ ਕਹਾਣੀ ਨੂੰ ਪਸੰਦ ਕਰਨਗੇ।