1...ਮੋਸਟ ਅਵੇਟਡ ਗੀਤ 'ਇਸ਼ਕਾਂ ਦੇ ਲੇਖੇ' ਦੀ ਵੀਡੀਓ ਰਿਲੀਜ਼ ਹੋ ਗਈ ਹੈ । ਜਿਸਨੂੰ ਨਵੇਂ ਗਾਇਕ ਸੱਜਣ ਅਦੀਬ ਨੇ ਗਾਇਆ ਹੈ। ਗੀਤ ਦੀ ਆਡਿਓ ਨੂੰ ਹੀ ਬੇਹਦ ਪਸੰਦ ਕੀਤਾ ਜਾ ਚੁੱਕਿਆ ਹੈ। ਗੀਤ ਦੇ ਬੋਲ ,ਵੀਡੀਓ ਅਤੇ ਮਿਊਜ਼ਿਕ ਬਿਲਕੁਲ ਢੁਕਵੇਂ ਨਜ਼ਰ ਆ ਰਹੇ ਨੇ।


2….ਪੰਜਾਬੀ ਗਾਇਕ ਨਿੰਜਾ ਦੇ ਨਵੇਂ ਗੀਤ 'ਫਲਾਇੰਗ ਕਾਰ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਜਿਸਦੀ ਸ਼ੂਟਿੰਗ ਵਿਦੇਸ਼ ਵਿੱਚ ਕੀਤੀ ਗਈ ਹੈ। ਨਿੰਜਾ ਦਾ ਗੀਤ ਵਿੱਚ ਕੁੱਝ ਵਖਰਾ ਅੰਦਾਜ਼ ਵੇਖਣ ਨੂੰ ਮਿਲੇਗਾ। ਜਿਨਾਂ ਨਾਲ ਗੀਤ ਵਿੱਚ ਸੁਲਤਾਨ ਵੀ ਹਨ।

3...ਅਭਿਨੇਤਾ ਤੋਂ ਡਾਇਰੈਕਟਰ ਬਣੇ ਬਾਲੀਵੁੱਡ ਸਟਾਰ ਅਜੈ ਦੇਵਗਨ ਨੇ ਆਪਣੀ ਆਗਾਮੀ ਫਿਲਮ 'ਸ਼ਿਵਾਏ' ਦਾ ਦੂਜਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ।ਜਿਸ ਵਿੱਚ ਪਿਓ-ਧੀ ਦੀ ਇੱਕ ਇਮੋਸ਼ਨਲ ਕਹਾਣੀ ਨਜ਼ਰ ਆ ਰਹੀ ਹੈ । ਇਹ ਫਿਲਮ 28 ਅਕਤੂਬਰ ਨੂੰ ਰਿਲੀਜ਼ ਹੋਵੇਗੀ।

4….ਅਦਾਕਾਰ ਅਜੇ ਦੇਵਗਨ ਦੀ ਫਿਲਮ ‘ਸ਼ਿਵਾਏ’ 28 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਪੈਸੇ ਉਨ੍ਹਾਂ ਨੇ ਫਿਲਮ ‘ਤੇ ਲਾ ਦਿੱਤਾ ਹੈ ਤੇ ਆਪਣੇ ਲਈ ਇੱਕ ਰੁਪਇਆ ਵੀ ਨਹੀਂ ਰੱਖਿਆ।ਤਾਂ ਕਿ ਡਿਸਟ੍ਰੀਬਿਊਟਰਾਂ ਨੂੰ ਪ੍ਰੈਸ਼ਰ ਨਾ ਮਹਿਸੂਸ ਹੋਵੇ। ਮੇਰੇ ਹਿਸਾਬ ਨਾਲ ਇਹੀ ਸਹੀ ਗੱਲ ਹੈ।”

5... ਫਿਲਮ 'ਐ ਦਿਲ ਹੈ ਮੁਸ਼ਕਿਲ' ਨੂੰ ਸੈਂਸਰ ਬੋਰਡ ਨੇ 'ਯੂਏ' ਸਰਟੀਫਿਕੇਟ' ਦਿੱਤਾ ਹੈ।ਸੈਂਸਰ ਬੋਰਡ ਨੇ ਕਰਨ ਜੌਹਰ ਦੀ 'ਐ ਦਿਲ ਹੈ ਮੁਸ਼ਕਿਲ' ਦੇ 5 ਸੀਨਸ ਨੂੰ ਹਟਾਇਆ ਹੈ। ਇਸ 'ਚ ਸੈਂਸਰ ਬੋਰਡ ਨੇ ਰਣਬੀਰ ਅਤੇ ਅਨੁਸ਼ਕਾ ਦੇ ਕਿਸਿੰਗ ਸੀਨ 'ਤੇ ਕੈਂਚੀ ਚਲਾਈ ਹੈ।

6...ਫਿਲਮ ਨਿਰਮਾਤਾ ਕਰਨ ਜੌਹਰ ਦਾ ਕਹਿਣਾ ਹੈ ਕਿ ਪਿਆਰ ਦੀ ਭਾਵਨਾ ਉਹਨਾਂ ਦੇ ਦਿਲ ਦੇ ਕਰੀਬ ਹੈ ਅਤੇ ਉਹ ਕਾਫੀ ਰੋਮਾਂਟਿਕ ਸ਼ਖਸ ਹਨ। MAMI ਫਿਲਮ ਮਹਾਉਤਸਵ 'ਚ ਉਹਨਾਂ ਕਿਹਾ ਕਿ ਉਹਨਾਂ ਦੀ ਆਗਾਮੀ ਫਿਲਮ 'ਐ ਦਿਲ ਹੈ ਮੁਸ਼ਕਲ' ਵੀ ਇੱਕ ਤਰਫਾ ਪਿਆਰ ਤੇ ਅਧਾਰਿਤ ਹੈ।

7….ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਫਿਲਮ ਦੇ ਨਿਰਮਾਤਾ ਅਤੇ ਐਮਐਨਐਸ ਵਿਚਾਲੇ ਵਿਚੋਲੀਏ ਦੀ ਭੂਮਿਕਾ ਨਿਭਾਉਣ ਲਈ ਮਹਾਰਾਸ਼ਟਰ ਦੇ ਸੀਐਮ ਫਡ਼ਨਫੀਸ ਤੇ ਨਿਸ਼ਾਨਾ ਸਾਧਿਆ। ਕੇਜਰੀਵਾਲ ਨੇ ਟਵੀਟ ਕੀਤਾ ਬੀਜੇਪੀ ਦੇਸ਼ ਨੂੰ ਬਰਬਾਦ ਕਰ ਦੇਵੇਗੀ।

8….ਸੀਨੀਅਰ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਵੀ ਸੀਐਮ ਦੇਵੇਂਦਰ ਫਡ਼ਨਵੀਸ ਤੇ ਦੇਸ਼ ਭਗਤੀ ਖਰੀਦਣ ਦਾ ਇਲਜ਼ਾਮ ਲਗਾਇਆ ਹੈ। ਉਹਨਾਂ ਕਿਹਾ ਕਿੰਨੀ ਦੁਖਦ ਹਾਲਤ ਹੈ ਮੁੱਖ ਮੰਤਰੀ ਸੌਦਾ ਕਰਦੇ ਹਨ। ਦੇਸ਼ ਭਗਤੀ ਖਰੀਦਣ ਲਈ 5 ਕਰੋਡ਼ ਦਾ ਸੌਦਾ ਕੀਤਾ ਹੈ।

9...ਫਿਲਮਕਾਰ ਮਧੁਰ ਭੰਡਾਰਕਰ ਨੇ ਮਨਸੇ ਵਲੋਂ ਫਿਲਮ 'ਐ ਦਿਲ ਹੈ ਮੁਸ਼ਕਿਲ' ਦੇ ਖਿਲਾਫ ਪ੍ਰਦਰਸ਼ਨ ਨਾ ਕਰਨ ਦੇ ਫੈਸਲੇ ਤੇ ਖੁਸ਼ੀ ਜਤਾਈ ਹੈ। ਉਹਨਾਂ ਕਿਹਾ ਮੈਂ ਸ਼ੁਰੂ ਤੋਂ ਕਹਿ ਰਿਹਾ ਹਾਂ ਕਿ ਜਿਹਡ਼ੀਆਂ ਫਿਲਮਾਂ ਅੱਤਵਾਦੀ ਹਮਲਿਆਂ ਤੋਂ ਪਹਿਲਾਂ ਬਣੀਆਂ ਹਨ ਉਹਨਾਂ ਨੂੰ ਰਿਲੀਜ਼ ਹੋਣ ਦਿੱਤਾ ਜਾਵੇ।

10...ਸੁਪਰਸਟਾਰ ਆਮਿਰ ਖਾਨ ਫਿਲਮ '3 ਇਡੀਅਟਸ' ਵਿੱਚ ਇੰਜੀਨੀਅਰ ਬਣੇ ਸਨ ਉਹਨਾਂ ਖੁਲਾਸਾ ਕੀਤਾ ਕਿ ਅਸਲ ਜ਼ਿੰਦਗੀ 'ਚ ਵੀ ਉਹਨਾਂ ਪਰਿਵਾਰਾਂ ਉਹਨਾਂ ਨੂੰ ਇੰਜੀਨੀਅਰ ਬਣਾਉਣਾ ਚਾਹੁੰਦਾ ਸੀ ਕਿਉਂਕਿ ਫਿਲਮੀ ਬੈਕਗਰਾਊਂਡ ਕਾਰਨ ਉਹਨਾਂ ਨੂੰ ਇਹ ਉਤਾਅ-ਚਡ਼ਾਅ ਵਾਲਾ ਕਰੀਅਰ ਲੱਗਦਾ ਸੀ।

11….ਤਮਿਲ ਫਿਲਮਾਂ ਦੇ ਸੁਪਰਸਟਾਰ ਕਮਲ ਹਸਨ ਨੇ ਆਪਣੇ ਫੈਨਜ਼ ਨੂੰ ਕਿਹਾ ਹੈ ਕਿ 7 ਨਵੰਬਰ ਨੂੰ ਉਹ ਉਹਨਾਂ ਦਾ ਜਨਮਦਿਨ ਨਾ ਮਨਾਉਣ। ਹਸਨ ਨੇ ਅਜਿਹਾ ਤਮਿਲਨਾਡੂ ਦੀ ਸੀਐਮ ਜੈਲਲਿਤਾ ਦੇ ਹਸਪਤਾਲ 'ਚ ਭਰਤੀ ਹੋਣ ਦੇ ਮੱਦੇਨਜ਼ਰ ਕੀਤਾ।

12….ਬਾਲੀਵੁੱਡ ਦੇ ਬੈਡਮੈਨ ਯਾਨਿ ਗੁਲਸ਼ਨ ਗ੍ਰੋਵਰ ਦਾ ਮੰਨਣਾ ਹੈ ਕਿ ਅੱਜ ਕਲ ਹੀਰੋ ਦੇ ਕਿਰਦਾਰ ਵਿੱਚ ਹੀ ਗ੍ਰੇ ਛੇਡ ਪਾ ਦਿੱਤਾ ਜਾਂਦਾ ਹਾ ਅਜਿਹੇ ਵਿੱਚ ਵਿਲੇਨ ਦੀ ਲੋਡ਼ ਕਿਸਨੂੰ ਹੈ। ਬੀਬੀਸੀ ਨਾਲ ਗੱਲ ਕਰਦਿਆਂ ਗਰੋਵਰ ਨੇ ਕਿਹਾ ਕਿ ਪਹਿਲਾਂ ਵਿਲੇਨ ਦੇ ਕਿਰਦਾਰ ਨੂੰ ਮਜ਼ਬੂਤ ਬਣਾਇਆ ਜਾਂਦਾ ਸੀ।