1...'ਪੀਪਲ' ਮੈਗਜ਼ੀਨ ਮੁਤਾਬਕ ਹਾਲੀਵੁੱਡ ਵਿੱਚ ਨਾਮ ਕਮਾਉਣ ਵਾਲੀ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪਡ਼ਾ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਪਿਛਲੇ ਇੱਕ ਸਾਲ ਵਿੱਚ ਮੈਂ ਅਚਾਨਕ ਸਟਾਇਲਿਸ਼ ਹੋ ਗਈ ਹਾਂ ਮੇਰੇ ਖਿਆਲ ਨਾਲ ਸਟਾਇਲ ਹਮੇਸ਼ਾ ਤੋਂ ਹੀ ਮੇਰੇ ਵਿੱਚ ਸੀ।
2….ਬਾਲੀਵੁੱਡ ਦੀ ਮੋਸਟ ਅਵੇਟਡ ਮਿਊਜ਼ੀਕਲ ਫਿਲਮ 'ਰੌਕ ਆਨ 2' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਅੱਠ ਸਾਲ ਪਹਿਲਾਂ ਆਈ 'ਰੌਕ ਆਨ' ਵੀ ਕਾਫੀ ਹਿੱਟ ਰਹੀ ਸੀ। ਫਿਲਮ ਦੇ ਸੀਕਵਲ 'ਚ ਸ਼ਰਧਾ ਕਪੂਰ ਦੇ ਇਲਾਵਾ ਬਾਕੀ ਸਾਰੇ ਅਦਾਕਾਰ ਪਹਿਲਾਂ ਵਾਲੇ ਹਨ। ਫਿਲਮ 11 ਨਵੰਬਰ ਨੂੰ ਰਿਲੀਜ਼ ਹੋਵੇਗੀ।
3…ਮਾਰਕਸਵਾਦੀ ਕਮਊਨਿਸਟ ਪਾਰਟੀ ਨੇ ਫਿਲਮ ਨਿਰਮਾਤਾਵਾਂ ਤੋਂ ਜਬਰਨ ਵਸੂਲੀ ਨੂੰ ਸੰਭਵ ਬਣਾਉਣ ਨੂੰ ਲੈ ਕੇ ਮਹਾਰਾਸ਼ਟਰ ਦੇ ਸੀਐਮ ਫਡ਼ਨਵੀਸ ਦੀ ਨਿੰਦਾ ਕੀਤੀ। ਸੀਪੀਐਮ ਨੇ ਕਿਹਾ ਧਮਕੀ ਦੇਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਸੀਐਮ ਨੇ ਜਬਰਨ ਵਸੂਲੀ ਉਪਲਬੱਧ ਕਰਵਾ ਦਿੱਤੀ।
4…ਸ਼ਿਵ ਸੈਨਾ ਪ੍ਰਮੁੱਖ ਉਧਵ ਠਾਕਰੇ ਨੇ ਕਿਹਾ ਕਿ ਭਾਰਤੀ ਸੈਨਿਕ ਬਲਾਂ ਕੋਲ ਆਤਮ-ਸਨਮਾਨ ਹੈ ਅਤੇ ਉਹਨਾਂ ਨੂੰ ਰਿਸ਼ਵਤ ਦੇ ਧਨ ਦੀ ਲੋਡ਼ ਨਹੀਂ । ਉਧਵ ਦੇ ਚਚੇਰੇ ਭਰਾ ਅਤੇ ਮਨਸੇ ਨੇਤਾ ਰਾਜ ਠਾਕਰੇ ਨੇ ਪਾਕਿ ਕਲਾਕਾਰਾਂ ਨਾਲ ਕੰਮ ਕਰਨ ਵਾਲੇ ਫਿਲਮ ਨਿਰਮਾਤਾਵਾਂ ਨੂੰ ਪੰਜ ਕਰੋਡ਼ ਰੁਪਏ ਸੈਨਾ ਨੂੰ ਦਾਨ ਕਰਨ ਲਈ ਕਿਹਾ ਸੀ।
5…ਇੱਕ ਨਿਊਜ਼ ਪੇਪਰ ਨੂੰ ਦਿੱਤੇ ਇੰਟਰਵਿਊ ਵਿੱਚ ਰਿਸ਼ੀ ਕਪੂਰ ਨੇ ਖੁਲਾਸਾ ਕੀਤਾ ਕਿ ਹਾਲ ਹੀ ਵਿੱਚ ਉਹਨਾਂ ਨੂੰ ਇੱਕ ਪਾਕਿਸਤਾਨੀ ਫਿਲਮ ਵਿੱਚ ਕੰਮ ਕਰਨ ਦਾ ਆਫਰ ਮਿਲਿਆ ਸੀ। ਪਰ ਭਾਰਤ-ਪਾਕਿ ਰਿਸ਼ਤਿਆਂ 'ਚ ਆਈ ਦਰਾਰ ਨੂੰ ਵੇਖਦਿਆਂ ਉਹਨਾਂ ਇਹ ਆਫਰ ਠੁਕਰਾ ਦਿੱਤਾ।
6..ਫਿਲਮ ਨਿਰਮਾਤਾ ਕਰਨ ਜੌਹਰ ਨੇ ਆਦਿਤਯ ਚੋਪਡ਼ਾ ਨੂੰ 'ਰੱਬ ਨੇ ਬਨਾ ਦੀ ਜੋਡ਼ੀ' ਵਿੱਚ ਅਨੁਸ਼ਕਾ ਨੂੰ ਸ਼ਾਮਲ ਨਾ ਕਰਨ ਲਈ ਕਿਹਾ ਸੀ। ਅਨੁਸ਼ਕਾ ਨੇ ਕਿਹਾ ਕਿ ਕਰਨ ਨਾਲ ਕੰਮ ਕਰਨ ਉਹਨਾਂ ਲਈ ਵੱਡੀ ਉਪਲਬੱਧੀ ਹੈ ਜੋ ਉਹਨਾਂ ਨੂੰ ਕਦੇ ਕਿਸੇ ਵੀ ਫਿਲਮ ਚ ਵੇਖਣਾ ਨਹੀਂ ਚਾਹੁੰਦੇ ਸੀ।
7...ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਕਹਿਣਾ ਹੈ ਕਿ ਉਹ 'ਐ ਦਿਲ ਹੈ ਮੁਸ਼ਕਿਲ' ਦੀ ਆਪਣੀ ਸਹਿ-ਕਲਾਕਾਰ ਐਸ਼ਵਰਿਆ ਰਾਏ ਬੱਚਨ ਦੀ ਸ਼ਖਸੀਅਤ ਅਤੇ ਖੂਬਸੂਰਤੀ ਤੋਂ ਮੰਤਰ-ਮੁਗਧ ਹੋ ਗਈ ਸੀ। ਆਪਣੇ ਬਿਆਨ 'ਚ ਅਨੁਸ਼ਕਾ ਨੇ ਕਿਹਾ, ''ਮੇਰਾ ਇਸ ਫਿਲਮ 'ਚ ਉਨ੍ਹਾਂ ਨਾਲ ਇਕ ਸੀਨ ਹੈ ਪਰ ਇਹ ਬਹੁਤ ਪ੍ਰਭਾਵੀ ਹੈ। ਉਹ ਬਹੁਤ ਸੁੰਦਰ ਹਨ ਅਤੇ ਉਨ੍ਹਾਂ ਕੋਲ ਬਹੁਤ ਸਾਰੀਆਂ ਪ੍ਰਾਪਤੀਆਂ ਹਨ।''
8...ਅਭਿਨੇਤਾ ਸ਼ਾਹਿਦ ਕਪੂਰ ਦਾ ਕਹਿਣਾ ਹੈ ਕਿ ਉਹ ਆਪਣੀ ਬੇਟੀ ਮਿਸ਼ਾ ਲਈ ਹਰ ਚੀਜ਼ ਬਿਹਤਰੀਨ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਦੀ ਇੱਛਾ ਹੈ ਕਿ ਉਹਨਾਂ ਦੀ ਬੇਟੀ ਨੂੰ ਉਹਨਾਂ ਤੇ ਮਾਣ ਹੋਵੇ। ਸ਼ਾਹਿਦ ਦੀ ਪਤਨੀ ਮੀਰਾ ਰਾਜਪੂਤ ਨੇ ਅਗਸਤ ਵਿੱਚ ਇੱਕ ਬੇਟੀ ਨੂੰ ਜਨਮ ਦਿੱਤਾ ਹੈ।
9….ਗਾਇਕ ਸ਼ੈਰੀ ਮਾਨ ਦਾ ਨਵਾਂ ਟਰੈਕ 'ਦਿਲ ਦਾ ਦਿਮਾਗ' ਰਿਲੀਜ਼ ਹੋ ਗਿਆ ਹੈ । ਇਹ ਇੱਕ ਸੈਂਡ ਸੌਂਗ ਹੈ ਜਿਸ ਵਿੱਚ ਸ਼ੈਰੀ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਸ਼ੈਰੀ ਗੀਤ 'ਯਾਰ ਅਣਮੁੱਲੇ' ਨਾਲ ਫੇਮਸ ਹੋਏ ਸਨ।