ਮੁੰਬਈ: ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਕਸ਼ਮੀਰ ਵਿੱਚ ਸ਼ਹੀਦ ਹੋਏ ਫੌਜੀਆਂ ਨੂੰ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦਿੱਤੀ ਹੈ। ਅਨੁਸ਼ਕਾ ਨੇ ਟਵੀਟ ਕੀਤਾ ਹੈ ਕਿ ਇੱਕ ਫੌਜੀ ਦੀ ਕੁੜੀ ਹੋਣ ਦੇ ਨਾਤੇ ਉਹ ਇਹ ਦੁਖ ਚੰਗੀ ਤਰ੍ਹਾਂ ਸਮਝ ਸਕਦੀ ਹੈ।

 


 



ਅਨੁਸ਼ਕਾ ਦੇ ਪਿਤਾ ਆਰਮੀ ਵਿੱਚ ਕਰਨਲ ਸਨ ਤੇ ਉਨ੍ਹਾਂ ਦੇ ਭਰਾ ਮਰਚੰਟ ਨੇਵੀ ਵਿੱਚ ਹਨ।



ਅਨੁਸ਼ਕਾ ਦੇ ਨਾਲ ਹੋਰ ਕਈ ਬਾਲੀਵੁੱਡ ਅਦਾਕਾਰਾਂ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਕਸ਼ਮੀਰ ਦੇ ਉੜੀ ਕੈਂਪ ਵਿੱਚ ਕੁਝ ਪਾਕਿਸਤਾਨੀ ਅੱਤਵਾਦੀਆਂ ਨੇ 17 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ।