ਮੁੰਬਈ: ਸ਼ੂਜੀਤ ਸਰਕਾਰ ਦੀ ਫਿਲਮ 'ਪਿੰਕ' ਬਾਕਸ ਆਫਿਸ 'ਤੇ ਵਧੀਆ ਜਾ ਰਹੀ ਹੈ। ਪਹਿਲੇ ਦਿਨ ਸਿਰਫ 4.25 ਕਰੋੜ ਕਮਾਉਣ ਵਾਲੀ 'ਪਿੰਕ' ਨੇ ਤਿੰਨ ਦਿਨਾਂ ਵਿੱਚ ਕਰੀਬ 22 ਕਰੋੜ ਰੁਪਏ ਦਾ ਬਿਜ਼ਨੈੱਸ ਕਰ ਲਿਆ ਹੈ। 'ਵਰਡ ਆਫ ਮਾਉਥ' ਕਰਕੇ ਫਿਲਮ ਨੂੰ ਕਾਫੀ ਫਾਇਦਾ ਹੋ ਰਿਹਾ ਹੈ।

 


 



ਫਿਲਮ 'ਪਿੰਕ' ਵਿੱਚ ਅਮਿਤਾਭ ਬੱਚਨ ਮੁੱਖ ਭੂਮਿਕਾ ਵਿੱਚ ਹਨ। ਇਸ ਤੋਂ ਇਲਾਵਾ ਤਾਪਸੀ ਪੰਨੂ ਦਾ ਅਹਿਮ ਕਿਰਦਾਰ ਹੈ। ਇਹ ਫਿਲਮ ਭਾਰਤ ਵਿੱਚ ਮਹਿਲਾਵਾਂ ਦੇ ਕਿਰਦਾਰ ਨੂੰ ਕਿਸ ਤਰ੍ਹਾਂ ਆਂਕ ਲਿਆ ਜਾਂਦਾ ਹੈ, ਉਸ ਦੀ ਸੱਚਾਈ 'ਤੇ ਅਧਾਰਿਤ ਹੈ। ਫਿਲਮ ਦਾ ਜ਼ਬਰਦਸਤ ਕੌਨਸੈਪਟ ਤੇ ਥਰਿਲ ਇਸ ਨੂੰ ਦਰਸ਼ਕਾਂ ਲਈ ਦਿਲਚਸਪ ਬਣਾ ਰਿਹਾ ਹੈ। ਫਿਲਮ ਮਹਿਲਾਵਾਂ ਦੇ ਨਾਲ-ਨਾਲ ਮਰਦਾਂ ਨੂੰ ਵੀ ਬੇਹੱਦ ਪਸੰਦ ਆ ਰਹੀ ਹੈ।



ਦੂਜੀ ਤਰਫ ਪਿੰਕ ਦੇ ਨਾਲ ਰਿਲੀਜ਼ ਹੋਈ ਫਿਲਮ 'ਰਾਜ਼ ਰੀਬੂਟ' ਨੇ ਤਿੰਨ ਦਿਨਾਂ ਵਿੱਚ 18 ਕਰੋੜ ਰੁਪਏ ਦਾ ਬਿਜ਼ਨੈੱਸ ਕੀਤਾ ਹੈ। ਹੌਰਰ ਫਿਲਮ ਵਿੱਚ ਐਮਰਾਨ ਹਾਸ਼ਮੀ ਰੋਮੈਂਸ ਕਰਦੇ ਨਜ਼ਰ ਆ ਰਹੇ ਹਨ।