ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੀ ਆਉਣ ਵਾਲੀ ਫਿਲਮ 'ਪਰੀ' ਦੀ ਜੰਮ ਕੇ ਪ੍ਰੋਮੋਸ਼ਨ ਕਰ ਰਹੀ ਹੈ। ਫਿਲਮ ਦੇ ਬਹੁਤ ਸਾਰੇ ਪੋਸਟਰ ਤੇ ਟੀਜ਼ਰ ਜਾਰੀ ਕੀਤੇ ਗਏ ਹਨ। ਇਸ ਘਟਨਾਕ੍ਰਮ ਵਿੱਚ ਇੱਕ ਹੋਰ ਸਕ੍ਰੀਮਰ ਜਾਰੀ ਕੀਤਾ ਗਿਆ ਹੈ। ਇਹ ਇੰਨੀ ਭਿਆਨਕ ਹੈ ਕਿ ਤੁਸੀਂ ਅੰਦਰ ਤੱਕ ਹਿੱਲ ਜਾਓਗੇ। ਇਸ ਵਿੱਚ ਦਿਖਾਇਆ ਗਿਆ ਹੈ ਕਿ ਕੰਧ ਉੱਤੇ ਇੱਕ ਪਰਛਾਵਾਂ ਦਿਖਦਾ ਹੈ ਜਿਸ ਅੱਗੇ ਗਰਭਵਤੀ ਔਰਤ ਬਾਥਟਬ ਵਿੱਚ ਪਈ ਦਿਖਾਈ ਦਿੰਦੀ ਹੈ। ਔਰਤ ਦੇ ਦਰਦ ਨੂੰ ਵੇਖ ਕੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਕਾਲਪਨਿਕ ਡਰਾਮਾ ਹੈ। 'ਪਰੀ' ਫਿਲਮ ਦੀ ਪ੍ਰੋਮੋਸ਼ਨ ਵਿੱਚ, ਹੁਣ ਤੱਕ ਕਾਫੀ ਸਸਪੈਂਸ ਰੱਖਿਆ ਗਿਆ ਹੈ। ਖੈਰ, ਇਹ ਹੁਣ ਤੱਕ ਜਾਰੀ ਕੀਤੇ ਪੋਸਟਰਾਂ ਤੇ ਟੀਜ਼ਰ ਤੋਂ ਸਪਸ਼ਟ ਹੈ ਕਿ ਫਿਲਮ ਵਿੱਚ ਪਰੀ ਵਰਗਾ ਕੁਝ ਵੀ ਨਹੀਂ। ਫ਼ਿਲਮ ਦੀ ਟੈਗਲਾਈਨ ਵੀ 'ਨਾਟ ਦ ਫੈਰੀਟੇਲ' ਹੈ। ਫਿਲਮ ਦੌਰਾਨ ਅਨੁਸ਼ਕਾ ਸ਼ਰਮਾ ਦੀ ਦਿੱਖ ਤੋਂ ਤਾਂ ਸਾਰੇ ਵਾਕਫ ਹਨ। ਵਿਆਹ ਤੋਂ ਬਾਅਦ ਰਿਲੀਜ਼ ਹੋਣ ਵਾਲੀ ਅਨੁਸ਼ਕਾ ਦੀ ਇਹ ਪਹਿਲੀ ਫ਼ਿਲਮ ਹੈ, ਜਿਸ ਕਾਰਨ ਪ੍ਰਸ਼ੰਸਕਾਂ ਵਿੱਚ ਫ਼ਿਲਮ ਬਾਰੇ ਵਧੇਰੇ ਉਤਸ਼ਾਹ ਹੈ।