'ਕੇਸਰੀ' ਦੇ ਸੈੱਟ 'ਤੇ ਪਹੁੰਚੀ ਪਰੀਣਿਤੀ
ਏਬੀਪੀ ਸਾਂਝਾ | 01 Mar 2018 02:00 PM (IST)
ਮੁੰਬਈ: ਬਾਲੀਵੁੱਡ ਅਦਾਕਾਰਾ ਪਰੀਣਿਤੀ ਚੋਪੜਾ ਨੇ ਆਉਣ ਵਾਲੀ ਫ਼ਿਲਮ 'ਕੇਸਰੀ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਪਰੀਣਿਤੀ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ 'ਤੇ ਇੱਕ ਜਹਾਜ਼ ਤੋਂ ਤਸਵੀਰ ਸ਼ੇਅਰ ਕਰਦੇ ਲਿਖਿਆ, "ਕੇਸਰੀ ਲਈ ਰਵਾਨਾ।" ਪਰੀਣਿਤੀ ਨੇ ਅਦਾਕਾਰਾ ਅਕਸ਼ੇ ਕੁਮਾਰ ਵੱਲੋਂ ਖਿੱਚੀ ਗਈ ਤਸਵੀਰ ਵੀ ਸ਼ੇਅਰ ਕੀਤੀ। ਪਰੀਣਿਤੀ ਕੁਝ ਦੇਰ ਬਾਅਦ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, "ਵਾਈ ਦੀ ਮਨਮੋਹਕ ਖੂਬਸੂਰਤੀ...'ਕੇਸਰੀ'। ਵਾਈ ਮਹਾਰਾਸ਼ਟਰ ਦੇ ਸਿਤਾਰਾ ਜ਼ਿਲ੍ਹੇ ਵਿੱਚ ਹੈ। ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਨੇ ਹੀ ਸ਼ੂਟਿੰਗ ਸ਼ੁਰੂ ਕੀਤੀ ਸੀ। ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਨਾਲ ਪਰੀਣਿਤੀ ਚੋਪੜਾ ਹੀਰੋਇਨ ਵਜੋਂ ਆਵੇਗੀ। ਕੁਝ ਦਿਨ ਪਹਿਲਾਂ ਅਕਸ਼ੈ ਨੇ ਫ਼ਿਲਮ ਦੇ ਸੈੱਟ ਤੋਂ ਬੱਚਿਆਂ ਨਾਲ ਤਸਵੀਰ ਸਾਂਝੀ ਕੀਤੀ ਸੀ। ਸਾਰਾਗੜ੍ਹੀ ਦੀ ਜੰਗ 'ਤੇ ਆਧਾਰਤ ਇਸ ਫ਼ਿਲਮ ਨੂੰ ਅਨੁਰਾਗ ਸਿੰਘ ਨਿਰਦੇਸ਼ਤ ਕਰ ਰਹੇ ਹਨ। ਕੇਸਰੀ ਅਗਲੇ ਸਾਲ ਰਿਲੀਜ਼ ਹੋਵੇਗੀ। https://twitter.com/akshaykumar/status/966608947489771520