ਅਰਿਜੀਤ ਸਿੰਘ ਨੇ ਇੱਕ ਵਾਰ ਫਿਰ ਤੋਂ ਖੁਦ ਦੀ ਗੱਲ ਕਹਿਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ। ਸਲਮਾਨ ਖਾਨ ਤੋਂ ਮੁਆਫੀ ਮੰਗਣ ਤੋਂ ਬਾਅਦ ਹੁਣ ਅਰਿਜੀਤ ਨੇ ਇੱਕ ਮਿਊਜ਼ਿਕ ਨਿਰਦੇਸ਼ਕ ਨਾਲ ਨਾਰਾਜ਼ਗੀ ਜਤਾਈ ਹੈ। ਅਭਿਜੀਤ ਵਾਘਾਨੀ ਤੋਂ ਅਰਿਜੀਤ ਖਫਾ ਹਨ, ਕਿਉਂਕਿ ਇੱਕ ਗਾਣੇ ਵਿੱਚ ਉਹਨਾਂ ਨੇ ਅਰਿਜੀਤ ਦੀ ਅਵਾਜ਼ ਨਾਲ ਛੇੜਛਾੜ ਕੀਤੀ ਹੈ।


ਅਰਿਜੀਤ ਨੇ ਫੇਸਬੁੱਕ ਤੇ ਲਿਖਿਆ, 'ਕੁਝ ਲੋਕ ਖੁਦ ਨੂੰ ਬਹੁਤ ਕਾਬਿਲ ਬਣਨ ਦੀ ਕੋਸ਼ਿਸ਼ ਕਰਦੇ ਹਨ। ਅਭਿਜੀਤ ਤੁਹਾਨੂੰ ਮੇਰੀ ਅਵਾਜ਼ ਨੂੰ ਇਸ ਹੱਦ ਤਕ ਟਿਊਨ ਨਹੀਂ ਸੀ ਕਰਨਾ ਚਾਹੀਦਾ, ਮੈਂ ਇਸ 'ਤੇ ਬੇਹੱਦ ਸ਼ਰਮਿੰਦਾ ਹਾਂ। ਮੈਨੂੰ ਇਸਦਾ ਓਰੀਜਿਨਲ ਵਰਜ਼ਨ ਪਸੰਦ ਹੈ। ਸੱਚ ਕਹਾਂ ਤਾਂ ਕਿਸੀ ਕਲਾਸਿਕ ਗਾਣੇ ਦੀ ਟਿਊਨ ਨੂੰ ਬਰਬਾਦ ਕਰ ਦੇਣਾ ਤੁਹਾਨੂੰ ਖੂਬ ਆਉਂਦਾ ਹੈ। ਤੁਸੀਂ ਇੱਕ ਚੰਗੇ ਮਿਊਜ਼ਿਕ ਨਿਰਦੇਸ਼ਕ ਹੋ, ਪਰ ਮੈਂ ਹੁਣ ਕਦੇ ਵੀ ਤੁਹਾਡੇ ਨਾਲ ਕੰਮ ਨਹੀਂ ਕਰਾਂਗਾ'।

ਦਰਅਸਲ ਅਰਿਜੀਤ ਫਿਲਮ 'ਵਜ੍ਹਾ ਤੁਮ ਹੋ' ਦੇ ਗੀਤ 'ਦਿਲ ਕੇ ਪਾਸ' ਬਾਰੇ ਗੱਲ ਕਰ ਰਹੇ ਹਨ। ਇਹ ਗੀਤ ਕਿਸ਼ੋਰ ਕੁਮਾਰ ਦਾ ਕਲਾਸਿਕ ਹੈ, ਜਿਸ ਨੂੰ ਫਿਰ ਤੋਂ ਬਾਲੀਵੁੱਡ ਫਿਲਮ ਵਿੱਚ ਪੇਸ਼ ਕੀਤਾ ਗਿਆ ਹੈ।