ਮੁੰਬਈ: ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਦਾ ਉਸ ਦੀ ਪਤਨੀ ਮੇਹਰ ਨਾਲ ਕਰੀਬ 21 ਸਾਲ ਦੇ ਰਿਸ਼ਤੇ ਤੋਂ ਬਾਅਦ ਤਲਾਕ ਹੋ ਗਿਆ। ਦੋਵੇਂ ਬੀਤੇ ਕਾਫੀ ਸਮੇਂ ਤੋਂ ਇੱਕ-ਦੂਜੇ ਤੋਂ ਵੱਖ ਰਹਿ ਰਹੇ ਸੀ ਤੇ ਉਨ੍ਹਾਂ ਨੇ ਤਲਾਕ ਦੀ ਅਰਜ਼ੀ ਦਿੱਤੀ ਹੋਈ ਸੀ। ਖ਼ਬਰਾਂ ਮੁਤਾਬਕ ਹੁਣ ਦੋਵਾਂ ਦਾ ਆਫੀਸ਼ੀਅਲ ਤੌਰ ‘ਤੇ ਤਲਾਕ ਹੋ ਗਿਆ ਹੈ। ਬਾਂਦਰਾ ਦੇ ਫੈਮਿਲੀ ਕੋਰਟ ਨੇ ਆਪਣੀ ਸਹਿਮਤੀ ਨਾਲ ਦੋਵਾਂ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਅਰਜੁਨ ਤੇ ਮੇਹਰ ਨੇ 30 ਅਪਰੈਲ 2019 ਨੂੰ ਕੋਰਟ ‘ਚ ਤਲਾਕ ਦੀ ਅਰਜ਼ੀ ਦਿੱਤੀ ਸੀ ਜਿਸ ‘ਤੇ ਕਰੀਬ 6 ਮਹੀਨੇ ਬਾਅਦ ਜੱਜ ਸ਼ੈਲਜਾ ਸਾਵੰਤ ਨੇ ਸਪੈਸ਼ਲ ਮੈਰਿਜ ਐਕਟ ਤਹਿਤ ਮਨਜ਼ੂਰੀ ਦੇ ਦਿੱਤੀ ਹੈ। ਕੋਰਟ ਨੇ ਦੋਵਾਂ ਬੇਟੀਆਂ ਮਾਂ ਨੂੰ ਸੌਂਪ ਦਿੱਤੀਆਂ ਹਨ ਜੋ ਮਾਂ ਨਾਲ ਬਾਂਦਰਾ ‘ਚ ਰਹਿਣਗੀਆਂ।
ਦੋਵਾਂ ‘ਚ ਲੜਾਈ ਦੀ ਖ਼ਬਰਾਂ ਤਾਂ ਸਾਲ 2011 ‘ਚ ਹੀ ਆਉਣੀਆਂ ਸ਼ੁਰੂ ਹੋ ਗਈਆਂ ਸੀ ਜਿਨ੍ਹਾਂ ਨੂੰ ਅਰਜੁਨ ਨੇ ਸਾਲ 2018 ‘ਚ ਮੰਨਿਆ। ਤਲਾਕ ਦੀ ਅਰਜ਼ੀ ਦਾਖਲ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਉਹ ਤਲਾਕ ਤੋਂ ਬਾਅਦ ਵੀ ਚੰਗੇ ਦੋਸਤ ਰਹਿਣਗੇ। ਇਸ ਤੋਂ ਬਾਅਦ ਅਰਜੁਨ ਆਪਣੀ ਜ਼ਿੰਦਗੀ ‘ਚ ਅੱਗੇ ਵਧ ਚੁੱਕੇ ਹਨ। ਉਸ ਦਾ ਆਪਣੀ ਗਰਲ ਫਰੈਂਡ ਗੈਬ੍ਰਿਏਲਾ ਤੋਂ ਇੱਕ ਬੇਟਾ ਵੀ ਹੈ।
ਅਰਜੁਨ ਰਾਮਪਾਲ ਤੇ ਮੇਹਰ ਦਾ 21 ਸਾਲਾ ਰਿਸ਼ਤਾ ਖ਼ਤਮ, ਤਲਾਕ ਮਨਜ਼ੂਰ
ਏਬੀਪੀ ਸਾਂਝਾ
Updated at:
21 Nov 2019 01:13 PM (IST)
ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਦਾ ਉਸ ਦੀ ਪਤਨੀ ਮੇਹਰ ਨਾਲ ਕਰੀਬ 21 ਸਾਲ ਦੇ ਰਿਸ਼ਤੇ ਤੋਂ ਬਾਅਦ ਤਲਾਕ ਹੋ ਗਿਆ। ਦੋਵੇਂ ਬੀਤੇ ਕਾਫੀ ਸਮੇਂ ਤੋਂ ਇੱਕ-ਦੂਜੇ ਤੋਂ ਵੱਖ ਰਹਿ ਰਹੇ ਸੀ ਤੇ ਉਨ੍ਹਾਂ ਨੇ ਤਲਾਕ ਦੀ ਅਰਜ਼ੀ ਦਿੱਤੀ ਹੋਈ ਸੀ।
- - - - - - - - - Advertisement - - - - - - - - -