ਫ਼ਿਲਮ ‘ਸ਼ਹੀਦ ਉਧਮ ਸਿੰਘ’ ‘ਚ ਬਨੀਤਾ ਸੰਧੂ ਦੀ ਐਂਟਰੀ
ਏਬੀਪੀ ਸਾਂਝਾ | 20 Nov 2019 03:48 PM (IST)
ਸ਼ੂਜੀਤ ਸਰਕਾਰ ਦੀ ਆਉਣ ਵਾਲੀ ਫ਼ਿਲਮ ‘ਸ਼ਹੀਦ ਉਧਮ ਸਿੰਘ’ ‘ਚ ਐਕਟਰਸ ਦਾ ਨਾਂ ਐਲਾਨ ਹੋ ਚੁੱਕਿਆ ਹੈ। ਫ਼ਿਲਮ ‘ਚ ਵਿੱਕੀ ਕੌਸ਼ਲ ਨਾਲ ਬਨੀਤਾ ਸੰਧੂ ਨਜ਼ਰ ਆਵੇਗੀ। ਖਾਸ ਗੱਲ ਹੈ ਕਿ ਬਨੀਤਾ ਇਸ ਤੋਂ ਪਹਿਲਾਂ ਫ਼ਿਲਮ ‘ਅਕਤੂਬਰ’ ਨਾਲ ਬਾਲੀਵੁੱਡ ‘ਚ ਡੈਬਿਊ ਕਰ ਚੁੱਕੀ ਹੈ।
ਮੁੰਬਈ: ਸ਼ੂਜੀਤ ਸਰਕਾਰ ਦੀ ਆਉਣ ਵਾਲੀ ਫ਼ਿਲਮ ‘ਸ਼ਹੀਦ ਉਧਮ ਸਿੰਘ’ ‘ਚ ਐਕਟਰਸ ਦਾ ਨਾਂ ਐਲਾਨ ਹੋ ਚੁੱਕਿਆ ਹੈ। ਫ਼ਿਲਮ ‘ਚ ਵਿੱਕੀ ਕੌਸ਼ਲ ਨਾਲ ਬਨੀਤਾ ਸੰਧੂ ਨਜ਼ਰ ਆਵੇਗੀ। ਖਾਸ ਗੱਲ ਹੈ ਕਿ ਬਨੀਤਾ ਇਸ ਤੋਂ ਪਹਿਲਾਂ ਫ਼ਿਲਮ ‘ਅਕਤੂਬਰ’ ਨਾਲ ਬਾਲੀਵੁੱਡ ‘ਚ ਡੈਬਿਊ ਕਰ ਚੁੱਕੀ ਹੈ। ਇਹ ਫ਼ਿਲਮ ਅਗਲੇ ਸਾਲ 2 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦਾ ਹਿੱਸਾ ਬਣਨ ਦੀ ਪੁਸ਼ਟੀ ਕਰਦੇ ਹੋਏ ਐਕਟਰਸ ਬਨੀਤਾ ਨੇ ਕਿਹਾ ਕਿ ਹਾਂ ਮੈਂ ਫ਼ਿਲਮ ਦਾ ਹਿੱਸਾ ਹਾਂ ਤੇ ਅਸੀਂ ਪੰਜਾਬ ‘ਚ ਇਸ ਦੀ ਸ਼ੂਟਿੰਗ ਕਰ ਰਹੇ ਹਾਂ। ਕੋ-ਸਟਾਰ ਵਿੱਕੀ ਕੌਸ਼ਲ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਬਹਿਤਰੀਨ ਕਲਾਕਾਰ ਹੈ। ਨਾਲ ਹੀ ਉਨ੍ਹਾਂ ਨੇ ਪੁਰਾਣੀ ਟੀਮ ਨਾਲ ਕੰਮ ਕਰਨ ‘ਤੇ ਖੁਸ਼ੀ ਜ਼ਾਹਿਰ ਕੀਤੀ। ਇਸ ਤੋਂ ਪਹਿਲਾਂ ਐਕਟਰਸ, ਡਾਇਰੈਕਟਰ ਸ਼ੂਜੀਤ ਸਰਟਕਾਰ ਨਾਲ ਵਰੁਣ ਧਵਨ ਦੀ ਫ਼ਿਲਮ ‘ਅਕਤੂਬਰ’ ‘ਚ ਵੀ ਨਜ਼ਰ ਆ ਚੁੱਕੀ ਹੈ। ਉਧਰ ਵਿੱਕੀ ਵੀ ਫ਼ਿਲਮ ਦੀ ਤਿਆਰੀਆਂ ‘ਚ ਲੱਗੇ ਹੋਏ ਹਨ। ਇਸ ਦੇ ਨਾਲ ਹਾਲ ਹੀ ‘ਚ ਵਿੱਕੀ ਦਾ ਫਸਟ ਲੁੱਕ ਰਿਲੀਜ਼ ਕੀਤਾ ਗਿਆ ਸੀ। ਨਾਲ ਹੀ ਫ਼ਿਲਮ ਨੇ ਕਿਰਦਾਰ ‘ਚ ਢਲਣ ਲਈ ਵਿੱਕੀ ਕੌਸ਼ਲ ਨੇ ਆਪਣਾ 13 ਕਿਲੋ ਵਜ਼ਨ ਘੱਟ ਕੀਤਾ ਹੈ।