ਪਟਿਆਲਾ: ਇਨ੍ਹੀਂ ਦਿਨੀਂ ਐਕਟਰਸ ਜਾਨ੍ਹਵੀ ਕਪੂਰ ਆਪਣੀ ਆਉਣ ਵਾਲੀ ਫ਼ਿਲਮ ‘ਦੋਸਤਾਨਾ-2’ ਦੀ ਸ਼ੂਟਿੰਗ ਕਰਨ ‘ਚ ਰੁੱਝੀ ਹੈ। ਕੁਝ ਦਿਨ ਪਹਿਲਾਂ ਹੀ ਫ਼ਿਲਮ ਦੀ ਸ਼ੂਟਿੰਗ ਲਈ ਜਾਨ੍ਹਵੀ ਗੁਰੂ ਦੀ ਨਗਰੀ ਅੰਮ੍ਰਿਤਸਰ ‘ਚ ਪਹੁੰਚੀ ਸੀ। ਇਸ ਤੋਂ ਪਹਿਲਾਂ ਫ਼ਿਲਮ ਦੀ ਸ਼ੂਟਿੰਗ ਦਿੱਲੀ ‘ਚ ਕੀਤੀ ਗਈ। ਹੁਣ ਜਾਨ੍ਹਵੀ ਫ਼ਿਲਮ ਦੇ ਅਗਲੇ ਹਿੱਸੇ ਦੀ ਸ਼ੂਟਿੰਗ ਲਈ ਸ਼ਾਹੀ ਸ਼ਹਿਰ ਪਟਿਆਲਾ ਪਹੁੰਚੀ ਹੈ।
ਜਾਨ੍ਹਵੀ ਸੋਮਵਾਰ ਦੇਰ ਰਾਤ ਪਟਿਆਲਾ ਪਹੁੰਚੀ। ਇਸ ਤੋਂ ਬਾਅਦ ਉਸ ਨੇ ਨਾਭਾ ‘ਚ ਫ਼ਿਲਮ ਦੀ ਸ਼ੂਟਿੰਗ ਕੀਤੀ। ਸਵੇਰੇ ਸ਼ੂਟਿੰਗ ਤੋਂ ਵਾਪਸੀ ਆ ਕੇ ਉਸ ਨੇ ਬਾਰਾਂਦਰੀ ਸਥਿਤ ਇੱਕ ਹੋਟਲ ‘ਚ ਸਟੇਅ ਕੀਤਾ। ਮੰਗਲਵਾਰ ਦੁਪਹਿਰ ਉਹ ਬਾਗੜੀਆਂ ਪਿੰਡ ਦੀ ਹਵੇਲੀ ‘ਚ ਗਈ ਜਿੱਥੇ ਦੇਰ ਸ਼ਾਮ ਤਕ ਫ਼ਿਲਮ ਦੀ ਸ਼ੂਟਿੰਗ ਜਾਰੀ ਸੀ।
ਦੱਸ ਦਈਏ ਕਿ ‘ਦੋਸਤਾਨਾ-2’ ਸਾਲ 2008 ‘ਚ ਆਈ ਫ਼ਿਲਮ ‘ਦੋਸਤਾਨਾ’ ਦਾ ਸੀਕੁਅਲ ਹੈ ਜਿਸ ‘ਚ ਜਾਨ੍ਹਵੀ ਦੇ ਨਾਲ ਆਰੀਅਨ, ਲਕਸ਼ ਤੋਂ ਇਲਾਵਾ ਰਾਜ ਬੱਬਰ ਵੀ ਨਜ਼ਰ ਆਉਣਗੇ। ਫ਼ਿਲਮ ਦਾ ਡਾਇਰੈਕਸ਼ਨ ਕੋਲੀਨ ਕਈ ਦਿਨਾਂ ਤੋਂ ਪਟਿਆਲਾ ‘ਚ ਕਰ ਰਹੇ ਹਨ। ਫ਼ਿਲਮ ਦਾ ਪਹਿਲਾ ਸ਼ੈਡਿਊਲ ਪਟਿਆਲਾ, ਚੰਡੀਗੜ੍ਹ ਤੇ ਉੱਤਰੀ ਭਾਰਤ ਦੀ ਹੋਰ ਕੁਝ ਥਾਂਵਾਂ ‘ਤੇ 22 ਦਿਨਾਂ ਤਕ ਚੱਲੇਗਾ।
ਫ਼ਿਲਮ ਦੀ ਸ਼ੂਟਿੰਗ ਲਈ ਪਟਿਆਲਾ ਪਹੁੰਚੀ ਜਾਨ੍ਹਵੀ ਕਪੂਰ
ਏਬੀਪੀ ਸਾਂਝਾ
Updated at:
20 Nov 2019 11:34 AM (IST)
ਇਨ੍ਹੀਂ ਦਿਨੀਂ ਐਕਟਰਸ ਜਾਨ੍ਹਵੀ ਕਪੂਰ ਆਪਣੀ ਆਉਣ ਵਾਲੀ ਫ਼ਿਲਮ ‘ਦੋਸਤਾਨਾ-2’ ਦੀ ਸ਼ੂਟਿੰਗ ਕਰਨ ‘ਚ ਰੁੱਝੀ ਹੈ। ਕੁਝ ਦਿਨ ਪਹਿਲਾਂ ਹੀ ਫ਼ਿਲਮ ਦੀ ਸ਼ੂਟਿੰਗ ਲਈ ਜਾਨ੍ਹਵੀ ਗੁਰੂ ਦੀ ਨਗਰੀ ਅੰਮ੍ਰਿਤਸਰ ‘ਚ ਪਹੁੰਚੀ ਸੀ। ਇਸ ਤੋਂ ਪਹਿਲਾਂ ਫ਼ਿਲਮ ਦੀ ਸ਼ੂਟਿੰਗ ਦਿੱਲੀ ‘ਚ ਕੀਤੀ ਗਈ।
- - - - - - - - - Advertisement - - - - - - - - -