ਨਵੀਂ ਦਿੱਲੀ: ਹਾਲੀਵੁੱਡ ਦੇ ਕਈ ਸੁਪਰ ਹੀਰੋਜ਼ ਵਾਲੀ ਫ਼ਿਲਮ ‘ਐਵੇਂਜਰਸ-ਇਨਫਿਨਿਟੀ ਵਾਰ’ ਭਾਰਤ ਵਿੱਚ ਰੱਜ ਕੇ ਕਮਾਈ ਕਰ ਰਹੀ ਹੈ। ਇਸ ਫ਼ਿਲਮ ਨੇ ਰਿਲੀਜ਼ ਦੌਰਾਨ ਹੀ ਕਈ ਰਿਕਾਰਡ ਤੋੜ ਦਿੱਤੇ ਸੀ। ਰਿਲੀਜ਼ ਤੋਂ 8 ਦਿਨਾਂ ਬਾਅਦ ਇਕੱਲੇ ਭਾਰਤ ਵਿੱਚ ਇਸ ਫ਼ਿਲਮ ਨੇ 163 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਕਿਸੀ ਵੀ ਹਾਲੀਵੁੱਡ ਫ਼ਿਲਮ ਨੇ 8 ਦਿਨਾਂ ’ਚ ਬਾਕਸ ਆਫ਼ਿਸ ’ਤੇ ਇੰਨੀ ਕਮਾਈ ਨਹੀਂ ਕੀਤੀ।


 

ਫ਼ਿਲਮ ਟਰੇਡ ਵਿਸ਼ਲੇਸ਼ਕ ਤਰਨ ਆਦਰਸ਼ ਨੇ ਕਮਾਈ ਦੇ ਅੰਕੜੇ ਜਾਰੀ ਕਰਦਿਆਂ ਟਵਿੱਟਰ ’ਤੇ ਲਿਖਿਆ ਕਿ ਹਾਲ਼ੇ ਵੀ ਫ਼ਿਲਮ ਵੇਖਣ ਵਾਲਿਆਂ ਦੀ ਪਹਿਲੀ ਪਸੰਦ  ਐਵੇਂਜਰਸ ਹੀ ਹੈ। ਸ਼ੁੱਕਰਵਾਰ ਇਸ ਫ਼ਿਲਮ ਨੇ 7.17 ਕਰੋੜ ਦੀ ਕਮਾਈ ਕੀਤੀ ਹੈ ਅਤੇ ਇਸ ਫ਼ਿਲਮ ਦੀ ਹੁਣ ਤਕ ਦੀ ਕੁੱਲ ਕਮਾਈ 163.81 ਕਰੋੜ ਰੁਪਏ ਹੈ।

[embed]https://twitter.com/taran_adarsh/status/992659950378733568[/embed]

ਭਾਰਤ ਵਿੱਚ ‘ ਐਵੇਂਜਰਸ -ਇਨਫਿਨਿਟੀ ਵਾਰ’ ਨੂੰ 2 ਹਜ਼ਾਰ ਪਰਦਿਆਂ ’ਤੇ ਰਿਲੀਜ਼ ਕੀਤਾ ਗਿਆ ਹੈ। ਇਸ ਵਿੱਚੋਂ 1 ਹਜ਼ਾਰ ਪਰਦਿਆਂ ’ਤੇ ਫ਼ਿਲਮ ਦਾ ਅੰਗਰੇਜ਼ੀ ਅਤੇ ਬਾਕੀ ’ਤੇ ਹਿੰਦੀ ਵਰਸ਼ਨ ਦਿਖਾਇਆ ਰਿਲੀਜ਼ ਕੀਤਾ ਗਿਆ ਹੈ।

ਭਾਰਤ ਵਿੱਚ ‘ ਐਵੇਂਜਰਸ-ਇਨਫਿਨਿਟੀ ਵਾਰ’ ਰਿਲੀਜ਼ ਹੋਣ ਨਾਲ ਅਮਿਤਾਭ ਤੇ ਰਿਸ਼ੀ ਕਪੂਰ ਦੀ ਫ਼ਿਲਮ ‘102 ਨਾਟ ਆਊਟ’ ਅਤੇ ਦੂਜੀ ਰਾਜ ਕੁਮਾਰ ਰਾਓ ਦੀ ‘ਓਮੇਰਟਾ’ ਨੂੰ ਬਾਕਸ ਆਫ਼ਿਸ ’ਤੇ ਵੱਡਾ ਨੁਕਸਾਨ ਹੋਇਆ ਹੈ।