ਚੇਨੰਈ: ਨੈਸ਼ਨਲ ਫ਼ਿਲਮ ਐਵਾਰਡਜ਼ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਹੱਥੀਂ 137 ਵਿੱਚੋਂ ਸਿਰਫ਼ 11 ਜੇਤੂਆਂ ਨੂੰ ਸਨਮਾਨਿਤ ਕੀਤੇ ਜਾਣ ਦੀ ਖ਼ਬਰ ਨੇ ਆਸਕਰ ਜੇਤੂ ਸਾਊਂਡ ਆਰਟਿਸਟ ਰੇਸੁਲ ਪੁਕੁੱਟੀ ਨੇ ਟਵਿੱਟਰ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।

 

ਵੀਰਵਾਰ ਨੂੰ ਹੋਏ ਇਸ ਸਨਮਾਨ ਸਮਾਗਮ ਤੋਂ ਤਕਰੀਬਨ 50 ਜੇਤੂਆਂ ਨੇ ਪ੍ਰੋਗਰਾਮ ਦਾ ਬਾਈਕਾਟ ਕਰ ਦਿੱਤਾ ਸੀ। ਇਸ ਕਾਰਨ ਸਨਮਾਨ ਸਮਾਗਮ ਵਿੱਚ ਖਾਲੀ ਕੁਰਸੀਆਂ ਨੂੰ ਡੰਮੀ ਨਾਲ ਭਰਿਆ ਗਿਆ।

ਕੌਮੀ ਸਨਮਾਨ ਜੇਤੂ ਪੁਕੁੱਟੀ ਨੇ ਟਵੀਟ ਕਰ ਕਿਹਾ ਕਿ ਜੇਕਰ ਭਾਰਤ ਸਰਕਾਰ ਸਾਡੇ ਸਨਮਾਨ ਲਈ ਆਪਣੇ ਤਿੰਨ ਘੰਟੇ ਵੀ ਨਹੀਂ ਕੱਢ ਸਕਦੇ ਤਾਂ ਸਾਨੂੰ ਸਨਮਾਨਤ ਕਰਨ ਦੀ ਖੇਚਲ ਵੀ ਨਾ ਕੀਤੀ ਜਾਵੇ।

[embed]https://twitter.com/resulp/status/991907876733116416[/embed]

ਉਨ੍ਹਾਂ ਅੱਗੇ ਲਿਖਿਆ ਕਿ ਸਾਡੀ ਮਿਹਨਤ ਦੀ ਕਮਾਈ ਵਿੱਚੋਂ 50 ਫ਼ੀਸਦੀ ਤੋਂ ਜ਼ਿਆਦਾ ਤਾਂ ਤੁਸੀਂ ਮਨੋਰੰਜਨ ਕਰ ਦੇ ਰੂਪ ਵਿੱਚ ਲੈ ਜਾਂਦੇ ਹੋ। ਸਾਡੀਆਂ ਪ੍ਰਾਪਤੀਆਂ ਦਾ ਤਾਂ ਘੱਟੋ ਘੱਟ ਸਨਮਾਨ ਕੀਤਾ ਜਾਣਾ ਚਾਹੀਦਾ ਹੈ।



ਨੈਸ਼ਨਲ ਐਵਾਰਡ ਜੇਤੂਆਂ ਨੂੰ ਸਮਾਗਮ ਤੋਂ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ ਹੀ ਸੂਚਿਤ ਕੀਤਾ ਗਿਆ ਸੀ ਕਿ ਰਾਸ਼ਰਪਤੀ ਸਿਰਫ਼ 11 ਜੇਤੂਆਂ ਨੂੰ ਹੀ ਸਨਮਾਨਿਤ ਕਰਨਗੇ ਬਾਕੀਆਂ ਨੂੰ ਸੂਚਨਾ ਪ੍ਰਸ਼ਾਸਨ ਮੰਤਰੀ ਸਮ੍ਰਿਤੀ ਇਰਾਨੀ ਤੇ ਖੇਡ ਮੰਤਰੀ ਰਾਜਿਆਵਰਧਨ ਸਿੰਘ ਰਾਠੌਰ ਇਨਾਮ ਦੇਣਗੇ।