ਹੁਸ਼ਿਆਪੁਰ: ਅਦਾਕਾਰਾ ਸੁਰਵੀਨ ਚਾਵਲਾ 'ਤੇ 40 ਲੱਖ ਰੁਪਏ ਦੀ ਧੋਖਾਧੜੀ ਦਾ ਇਲਜ਼ਾਮ ਲੱਗਾ ਹੈ। ਇਹ ਇਹ ਇਲਜ਼ਾਮ ਹੁਸ਼ਿਆਰਪੁਰ ਨਿਵਾਸੀ ਸੱਤਿਆਪਾਲ ਗੁਪਤਾ ਨੇ ਲਾਇਆ ਹੈ।

 

ਸੁਰਵੀਨ ਦੇ ਨਾਲ ਉਸ ਦੇ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ 'ਤੇ ਵੀ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਨੇ ਉਸ ਨੂੰ ਪੈਸੇ 'ਨੀਲ ਬੱਟੇ ਸੰਨਾਟਾ' ਫਿਲਮ 'ਚ ਲਾਉਣ ਲਈ ਆਖਿਆ ਤੇ ਇਹ ਵਾਅਦਾ ਵੀ ਕੀਤਾ ਕਿ ਉਹ ਉਸ ਨੂੰ 40 ਲੱਖ ਦੇ ਬਦਲੇ 50 ਲੱਖ ਰੁਪਏ ਵਾਪਸ ਦੇਣਗੇ।