ਮੁੰਬਈ: ਬਾਲੀਵੁੱਡ ਦੇ ਸੰਜੂ ਬਾਬਾ ਇਨ੍ਹੀਂ ਦਿਨੀਂ ਆਪਣੀ ਬਾਇਓਪਿਕ ‘ਸੰਜੂ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਹਾਲ ਹੀ ‘ਚ ਰਾਜਕੁਮਾਰ ਹਿਰਾਨੀ ਦੀ ਡਾਇਰੈਕਸ਼ਨ ‘ਚ ਬਣੀ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ। ਬਾਬਾ ਦੇ ਫੈਨਸ ਨੂੰ ਰਣਬੀਰ ਕਪੂਰ ਇਕਦਮ ਸੰਜੇ ਦੀ ਲੁੱਕ ‘ਚ ਨਜ਼ਰ ਆਏ। ਹੁਣ ਲੋਕਾਂ ਨੂੰ ਫ਼ਿਲਮ ਦੇ ਰਿਲੀਜ਼ ਦੀ ਉਡੀਕ ਹੈ। ਹੁਣ ਸੰਜੇ ਦੱਤ ਆਪਣੀ ਅਗਲੀ ਫ਼ਿਲਮ ‘ਟੋਰਬਾਜ਼’ ਦੀ ਸ਼ੂਟਿੰਗ ਲਈ ਕ੍ਰਿਗਿਸਤਾਨ ਪਹੁੰਚ ਚੁੱਕੇ ਹਨ।


ਸੰਜੇ ਦੱਤ ਦੀ ਫ਼ਿਲਮ ਦੇ ਸੈੱਟ ਤੋਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀਆਂ ਹਨ ਜਿਨ੍ਹਾਂ ‘ਚ ਸੰਜੂ ਬਾਬਾ ਦਾ ਲੁੱਕ ਬੇਹੱਦ ਜਬਰਦਸਤ ਲੱਗ ਰਿਹਾ ਹੈ। ਸੰਜੇ ਖੁਦ ਵੀ ਆਪਣੀ ਇਸ ਫ਼ਿਲਮ ਲਈ ਕਾਫੀ ਉਤਸ਼ਾਹਿਤ ਲੱਗ ਰਹੇ ਹਨ। ਉਸ ਨੇ ਇਸ ਫ਼ਿਲਮ ਲਈ ਮਹੀਨੇ ਦੇ ਸ਼ੈਡਿਊਲ ਡੇਟ ਦੇ ਦਿੱਤੀ ਹੈ। ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਸੰਜੇ ਦੱਤ ਦੀ ਇਹ ਦੂਜੀ ਫ਼ਿਲਮ ਹੈ। ਇਸ ਤੋਂ ਪਹਿਲਾਂ ਸੰਜੇ ਦੱਤ ਫ਼ਿਲਮ ‘ਭੂਮੀ’ ‘ਚ ਨਜ਼ਰ ਆਏ ਸੀ। ‘ਭੂਮੀ’ ‘ਚ ਸੰਜੇ ਦੱਤ ਨਾਲ ਅਦਿੱਤੀ ਰਾਓ ਹੈਦਰੀ ਨਜ਼ਰ ਆਈ ਸੀ।


ਸੰਜੂ ਬਾਬਾ ਨੇ ਇੰਸਟਾਗ੍ਰਾਮ ‘ਤੇ ਫੋਟੋ ਸ਼ੇਅਰ ਕੀਤੀ ਹੈ, ਜਿਸ ਨਾਲ ਕੈਪਸ਼ਨ ਵੀ ਦਿੱਤਾ ਹੈ, ‘ਟੋਰਬਾਜ਼ ਦੇ ਸੈੱਟ ‘ਤੇ ਵਾਪਸੀ’। ਇਸ ਫੋਟੋ ਨੂੰ ਹੁਣ ਤੱਕ ਕਈ ਲਾਈਕ ਵੀ ਮਿਲ ਚੁੱਕੇ ਹਨ। ਕ੍ਰਿਗਿਸਤਾਨ ਦੀ ਰਾਜਧਾਨੀ ਬਿਸ਼ਕੇਕ ‘ਚ ਸ਼ੂਟਿੰਗ ਸ਼ੁਰੂ ਹੋ ਗਈ ਹੈ ਜਿਸ ਨਾਲ ਇਹ ਪਹਿਲੀ ਹਿੰਦੀ ਫ਼ਿਲਮ ਹੈ ਜਿਸ ਦੀ ਸ਼ੂਟਿੰਗ ਕ੍ਰਿਗਿਸਤਾਨ ‘ਚ ਹੋ ਰਹੀ ਹੈ। ਫ਼ਿਲਮ ‘ਚ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲੇਗਾ।