ਚੰਡੀਗੜ੍ਹ: ਹਾਲ ਹੀ ‘ਚ ਮਿਸ ਪੂਜਾ ਤੇ ਹਰੀਸ਼ ਵਰਮਾ ਆਪਣੇ ਇੱਕ ਗਾਣੇ ‘ਚ ਯਮਰਾਜ ਨੂੰ ਨੈਗਟਿਵ ਦਿਖਾ ਕੇ ਵਿਵਾਦ ‘ਚ ਘਿਰੇ ਹਨ। ਹੁਣ ਬਾਲੀਵੁੱਡ ਸਟਾਰ ਜੈਕੀ ਸ਼ਰੌਫ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਚ ਅੱਜ ਦੇ ਜ਼ਮਾਨੇ ਦਾ ਯਮਰਾਜ ਦਾ ਰੋਲ ਕਰਦੇ ਨਜ਼ਰ ਆਉਣਗੇ। ਜੈਕੀ ਦੀ ਇਸ ਫ਼ਿਲਮ ਦਾ ਨਾਂ ਹੋਵੇਗਾ ‘ਜੱਗਾ ਜਿਉਂਦਾ ਹੈ’। ਇਸ ਦੇ ਨਾਲ ਹੀ ਇਹ ਜੈਕੀ ਦੀ ਤੀਜੀ ਪੰਜਾਬੀ ਫ਼ਿਲਮ ਹੋਵੇਗੀ।

 

ਇਸ ਫ਼ਿਲਮ ‘ਚ ਜੈਕੀ ਸ਼ਰੌਫ ਜਿੱਥੇ ਬਣਨਗੇ ਯਮਰਾਜ, ਉੱਥੇ ਹੀ ਚਿਤਰਗੁਪਤ ਦਾ ਰੋਲ ਨਿਭਾਉਣਗੇ ਗੁਰਪ੍ਰੀਤ ਘੁੱਗੀ। ਜਿਸ ਦਾ ਫ਼ਿਲਮ ‘ਚ ਨਾਂ ਚਿੱਤਰਾ ਸਿੰਘ ਹੋਵੇਗਾ। ਫ਼ਿਲਮ ‘ਚ ਅੱਜ ਦੇ ਸਮੇਂ ਦਾ ਯਮਲੋਕ ਦਿਖਾਇਆ ਜਾਵੇਗਾ।



ਖਬਰਾਂ ਨੇ ਕਿ ਇਸ ਫ਼ਿਲਮ ‘ਚ ਜੈਕੀ ਟ੍ਰੈਂਡੀ ਆਉਟਫਿੱਟ ਪਾਉਣਗੇ ਤੇ ਅੱਜ ਦੀ ਦੁਨੀਆ ਪ੍ਰਤੀ ਆਪਣਾ ਲਾਓ ਦਿਖਾਉਣਗੇ। ਇਸ ਤਰ੍ਹਾਂ ਦੇ ਕਿਰਦਾਰ ਨੂੰ ਦਰਸਾਉਂਦੇ ਸਮੇਂ ਪ੍ਰੋਡਿਊਸਰ ਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ। ਫ਼ਿਲਮ ‘ਚ ਕਿਨੱਤ ਅਰੋੜਾ ਦੇ ਓਪੋਜ਼ਿਟ ਨਜ਼ਰ ਆਉਣ ਵਾਲੇ ਐਕਟਰ ਦਲਜੀਤ ਕਲਸੀ ਨੇ ਕਿਹਾ, "Ours is the first Punjabi film touching the subject of Yamlok. Jackie’s portrayal will not hurt any religious sentiments. We kept every aspect, religious or social, in mind before assigning things. We are showing progress keeping Yamaraj and Yamlok as base.It took us long to zero in on the actor to play Yamaraj. And Jackie, being Bollywood’s bindaas guy, turned out to be an ultimate choice."

ਇਹ ਜੈਕੀ ਸ਼ਰੌਫ ਦੀ ਤੀਜੀ ਪੰਜਾਬੀ ਫ਼ਿਲਮ ਹੋਵੇਗੀ। ਇਸ ਤੋਂ ਪਹਿਲਾਂ ਅਸੀਂ ਜੈਕੀ ਨੂੰ ਸਰਦਾਰ ਸਾਹਿਬ ਤੇ ਲੱਕੀ ਦੀ ਅਨਲੱਕੀ ਸਟੋਰੀ ‘ਚ ਦੇਖ ਚੁੱਕੇ ਹਾਂ।