ਮੁੰਬਈ: 1 ਜੂਨ, 1929 ਨੂੰ ਕੋਲਕਾਤਾ ‘ਚ ਜੰਮੀ ਨਰਗਿਸ ਬਾਲੀਵੁੱਡ ਦੀ ਬੇਹਤਰੀਨ ਅਦਾਕਾਰਾ ਸੀ। ਬਾਲੀਵੁੱਡ ‘ਚ ਉਸ ਦੇ ਯੋਗਦਾਨ ਨੂੰ ਕਦੇ ਕੋਈ ਭੁੱਲ ਨਹੀਂ ਸਕਦਾ। ਉਸ ਨੇ ਆਪਣੀ ਐਕਟਿੰਗ ਦੇ ਦਮ ‘ਤੇ ਕਈ ਨੈਸ਼ਨਲ ਐਵਾਰਡ ਜਿੱਤੇ ਸੀ। ਆਪਣੀ ਐਕਟਿੰਗ ਤੇ ਕੰਮ ਕਰਕੇ ਨਰਗਿਸ ਨੂੰ ਪਦਮਸ਼੍ਰੀ ਨਾਲ ਵੀ ਨਵਾਜ਼ਿਆ ਗਿਆ। ਨਰਗਿਸ ਨੂੰ ਫ਼ਿਲਮ ‘ਸ਼੍ਰੀ 420’ ਤੇ ‘ਮਦਰ ਇੰਡੀਆ’ ਲਈ ਫ਼ਿਲਮੀ ਦੁਨੀਆ ‘ਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਹ ਦੋ ਫ਼ਿਲਮਾਂ ਨਰਗਿਸ ਦੀ ਸਭ ਤੋਂ ਵਧੀਆ ਫ਼ਿਲਮਾਂ ਵਿੱਚੋਂ ਸੀ।
ਇੰਨਾ ਹੀ ਨਹੀਂ ਨਰਗਿਸ ਦੀ ਫ਼ਿਲਮ ‘ਮਦਰ ਇੰਡੀਆ’ ਆਸਕਰ ਲਈ ਨੌਮੀਨੇਟ ਵੀ ਹੋਈ ਸੀ। ਨਰਗਿਸ ਨੇ ਸਿਰਫ 5 ਸਾਲ ਦੀ ਉਮਰ ‘ਚ ਹੀ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ। 1935 ‘ਚ ਆਈ ਫ਼ਿਲਮ ‘ਤਲਾਸ਼-ਏ-ਹੱਕ’ ਲਈ ਜੱਦਨਬਾਈ ਨੇ ਨਰਗਿਸ ਨੂੰ ਪਹਿਲੀ ਵਾਰ ਕੰਮ ਦਿੱਤਾ ਸੀ, ਜਿਥੇ ਉਨ੍ਹਾਂ ਦਾ ਨਾਂ ਬੇਬੀ ਨਰਗਿਸ ਰੱਖਿਆ ਗਿਆ। 14 ਸਾਲ ਦੀ ਨਰਗਿਸ ਨੇ ਪਹਿਲੀ ਵਾਰ ਫ਼ਿਲਮ ਦਾ ਔਡੀਸ਼ਨ ਦਿੱਤਾ ਸੀ। ਇਹ ਔਡੀਸ਼ਨ ਹੋਇਆ ਸੀ ਡਾਇਰੈਕਟਰ ਮਹਿਬੂਬ ਖਾਨ ਦੀ ਫ਼ਿਲਮ ‘ਤਕਦੀਰ’ ਲਈ।
ਨਰਗਿਸ ਬੇਹਤਰੀਨ ਅਦਾਕਾਰਾ ‘ਚ ਲਿਸਟ ‘ਚ ਸਭ ਤੋਂ ਪਹਿਲਾਂ ਆਉਂਦੀ ਹੈ। ਇਸ ਦੇ ਨਾਲ ਹੀ ਮੁੰਬਈ ਦੇ ਬਾਂਦਰਾ ‘ਚ ਨਰਗਿਸ ਦੇ ਨਾਂ 'ਤੇ ਸੜਕ ਵੀ ਹੈ। ਇੰਨਾ ਹੀ ਨਹੀਂ ਕੌਮੀ ਏਕਤਾ ‘ਤੇ ਬਣੀਆਂ ਫ਼ਿਲਮਾਂ ਨੂੰ ਨਰਗਿਸ ਐਵਾਰਡ ਨਾਲ ਨਵਾਜ਼ਿਆ ਜਾਂਦਾ ਹੈ। ਨਰਗਿਸ ਨੇ ਇੰਡੀਅਨ ਐਕਟਰ ਸੁਨੀਲ ਦੱਤ ਨਾਲ ਵਿਆਹ ਕੀਤਾ ਤੇ ਉਨ੍ਹਾਂ ਦੇ ਤਿੰਨ ਬੱਚੇ ਹਨ, ਸੰਜੇ, ਪ੍ਰਿਆ ਤੇ ਨਮ੍ਰਤਾ। ਸੰਜੇ ਦੱਤ ਬਾਲੀਵੁੱਡ ਦੇ ਫੇਮਸ ਐਕਟਰ ਹਨ ਜਿਨ੍ਹਾਂ ਦੀ ਲਾਈਫ ‘ਤੇ ਹਾਲ ਹੀ ‘ਚ ਮੂਵੀ ਬਣੀ ਹੈ ਜੋ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। 3 ਮਈ, 1981 ਨੂੰ ਨਰਗਿਸ ਨੇ ਮੁੰਬਈ ਬ੍ਰੀਚ ਕੈਂਡੀ ਹਸਪਤਾਲ ‘ਚ ਆਖਰੀ ਸਾਹ ਲਏ ਸੀ।