ਚੰਡੀਗੜ੍ਹ: ਉਂਝ ਤਾਂ ਹਰ ਧਰਮ ਦਾ ਵੱਖਰਾ ਇਤਿਹਾਸ ਹੈ ਪਰ ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ, ਬਹਾਦਰੀ, ਧਾਰਮਿਕਤਾ, ਸੇਵਾ ਤੇ ਪਿਆਰ ਜਿਹੇ ਭਾਵਾਂ ਨਾਲ ਭਰਿਆ ਹੋਇਆ ਹੈ। ਕਰੀਬ 550 ਸਾਲ ਪੁਰਾਣਾ ਇਹ ਧਰਮ ਦੁਨੀਆ ‘ਚ ਪੰਜਵਾਂ ਸਭ ਤੋਂ ਵੱਡਾ ਧਰਮ ਹੈ। ਸਿੱਖ ਧਰਮ ਨੇ ਮਾਨਵਤਾ ਨੂੰ ਜੜਾਂ ਤੋਂ ਪ੍ਰੇਰਿਤ ਕੀਤਾ ਹੈ


 

ਸਿੱਖ ਧਰਮ ਦੇ ਇਤਿਹਾਸ ਬਾਰੇ ਹੁਣ ਪਾਲੀਵੁੱਡ ਐਕਟਰਸ-ਸਿੰਗਰ ਹਿਮਾਂਸ਼ੀ ਖੁਰਾਣਾ ਨੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕੀਤਾ ਹੈ ਜੋ ਕਾਫੀ ਭਾਵੁਕ ਹੈ। ਸਿੱਖਾਂ ਦੇ ਇਤਿਹਾਸ ਬਾਰੇ ਹਿਮਾਂਸ਼ੀ ਨੇ ਆਪਣੇ ਵਿਚਾਰ ਇਸ ਪੋਸਟ `ਚ ਲਿਖੇ ਹਨ। ਹਾਲ ਹੀ `ਚ ਹੋ ਰਹੇ ਅਪਰਾਧਿਕ ਮਾਮਲਿਆਂ, ਪਾਖੰਡੀ ਬਾਬਿਆ `ਤੇ ਦਰਜ ਹੋਏ ਕੇਸ ਕਰਕੇ ਹਿਮਾਂਸ਼ੀ ਨੇ ਅੱਖਾਂ ਖੋਲ੍ਹਣ ਵਾਲਾ ਮੈਸੇਜ ਸ਼ੇਅਰ ਕੀਤਾ ਹੈ। ਇਹ ਮੈਸੇਜ ਉਨ੍ਹਾਂ ਲੋਕਾਂ ਲਈ ਹੈ ਜੋ ਰਾਮ ਰਹੀਮ ਤੇ ਆਸਾਰਾਮ ਵਰਗੇ ਬਾਬਿਆਂ ਦਾ ਅੰਨ੍ਹੇਵਾਹ ਯਕੀਨ ਕਰਦੇ ਹਨ।

https://www.instagram.com/p/BiPEdqKD8pn/?hl=en&taken-by=iamhimanshikhurana

ਹਿਮਾਂਸ਼ੀ ਖੁਰਾਣਾ ਕਈ ਗਾਣਿਆਂ ‘ਚ ਆਪਣੀ ਐਕਟਿੰਗ ਨਾਲ ਲੋਕਾਂ ਦੇ ਦਿਲਾਂ ‘ਚ ਪਹਿਲਾਂ ਹੀ ਰਾਜ਼ ਕਰ ਰਹੀ ਹੈ। ਇਸ ਤੋਂ ਬਾਅਦ ਹਿਮਾਂਸ਼ੀ ਨੇ ਹੁਣ ਗਾਇਕੀ ‘ਚ ਵੀ ਕਦਮ ਰੱਖ ਲਿਆ ਹੈ। ਜੀ ਹਾਂ, ਹਿਮਾਂਸ਼ੀ ਦਾ ਪਹਿਲਾ ਗੀਤ ‘ਹਾਈ ਸਟੈਂਡਰਡ’ ਹਾਲ ਹੀ ‘ਚ ਰਿਲੀਜ਼ ਹੋਇਆ ਹੈ।