ਮੁੰਬਈ: ਹੇਮਾ ਮਾਲਿਨੀ ਤੇ ਧਰਮਿੰਦਰ ਦੇ ਵਿਆਹ ਨੂੰ 38 ਸਾਲ ਹੋ ਗਏ ਹਨ। ਸ਼ੋਲੇ ਦੀ ਬਸੰਤੀ ਤੇ ਆਪਣੇ ਜ਼ਮਾਨੇ ਦੇ ਮੋਸਟ ਹੈਂਡਸਮ ਸਟਾਰ ਧਰਮਿੰਦਰ ਨੇ 1979 ‘ਚ ਵਿਆਹ ਕਰਕੇ ਇੱਕ-ਦੂਜੇ ਦਾ ਸਾਥ ਦਿੱਤਾ ਸੀ। ਦੋਵਾਂ ਦੀ ਜੋੜੀ ਨੂੰ ਆਨ ਸਕਰੀਨ ਤੇ ਰਿਅਲ ਲਾਈਫ ‘ਚ ਉਨ੍ਹਾਂ ਦੇ ਫੈਨਸ ਨੇ ਕਾਫੀ ਪਸੰਦ ਕੀਤਾ ਹੈ। ਦੋਵਾਂ ਨੇ ਇਕੱਠੇ ‘ਸੀਤਾ ਔਰ ਗੀਤਾ’, ‘ਸ਼ੋਲੇ’, ‘ਡ੍ਰੀਮ-ਗਰਲ’, ‘ਚਰਸ’, ਰਾਜਾ ਜਾਨੀ’, ‘ਰਜੀਆ ਸੁਲਤਾਨ’ ਤੇ ‘ਅਲੀ ਬਾਬਾ’ ਜਿਹੀਆਂ ਸੁਪਰਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।



ਦੋਵਾਂ ਦੀ ਜੋੜੀ ਨੂੰ ਅੱਜ ਵੀ ਲੋਕ ਸਕ੍ਰੀਨ ‘ਤੇ ਦੇਖਣਾ ਕਾਫੀ ਪਸੰਦ ਕਰਦੇ ਹਨ। ਧਰਮ ਜੀ ਪਹਿਲਾ ਹੀ ਸ਼ਾਦੀਸ਼ੁਦਾ ਸੀ, ਹੇਮਾ ਨਾਲ ਉਨ੍ਹਾਂ ਦਾ ਦੂਜਾ ਵਿਆਹ ਸੀ ਤੇ ਦੋ ਬੱਚੀਆਂ ਦੇ ਬਾਪ ਸੀ। ਫ਼ਿਲਮਾਂ ‘ਚ ਧਰਮ ਜੀ ਦੀ ਐਂਟਰੀ ਵਿਆਹ ਤੋਂ ਪਹਿਲਾਂ ਹੀ ਹੋਈ ਸੀ ਜਿਥੇ ਹੇਮਾ ਮਾਲਿਨੀ ਨਾਲ ਫ਼ਿਲਮਾਂ ‘ਚ ਕੰਮ ਕਰਦੇ ਹੋਏ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋਇਆ ਤੇ ਧਰਮ ਜੀ ਨੇ ਹੇਮਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ।



ਹੇਮਾ ਮਾਲਿਨੀ ਆਪਣੇ ਸਮੇਂ ਦੀ ਖੁਬਸੁਰਤ ਐਕਟਰਸ ‘ਚ ਸ਼ਾਮਲ ਸੀ। ਉਸ ਨਾਲ ਜਿਤੇਂਦਰ ਤੇ ਸੰਜੀਵ ਕੁਮਾਰ ਵੀ ਵਿਆਹ ਕਰਨ ਨੂੰ ਤਿਆਰ ਸੀ ਪਰ ਹੇਮਾ ਨੇ ਆਪਣੇ ਲਾਈਫ-ਪਾਟਨਰ ਦੇ ਤੌਰ ‘ਤੇ ਧਰਮ ਜੀ ਨੂੰ ਚੁਣਿਆ।



ਦੋਵਾਂ ਦੀ ਜ਼ਿਆਦਾਤਰ ਫ਼ਿਲਮਾਂ ਸੁਪਰਹਿੱਟ ਰਹੀਆਂ। ਧਰਮ ਜੀ ਨੇ ਪ੍ਰਕਾਸ਼ ਕੌਰ ਨਾਲ ਆਪਣੇ ਪਹਿਲੇ ਵਿਆਹ ਦੇ ਬੱਚਿਆਂ ਸੰਨੀ ਦਿਓਲ ਤੇ ਬਾਬੀ ਦਿਓਲ ਨਾਲ ਵੀ ਬਰਾਬਰੀ ਦਾ ਰਿਸ਼ਤਾ ਰੱਖਿਆ। ਇਨ੍ਹਾਂ ਦਿਨੀਂ ਹੇਮਾ ਮਾਲਿਨੀ ਰਾਜਨੀਤੀ ‘ਚ ਐਕਟਿਵ ਹੈ ਤੇ ਯੂਪੀ ਮਧੁਰਾ ਤੋਂ ਭਾਜਪਾ ਸਾਂਸਦ ਹੈ। ਦੂਜੇ ਪਾਸੇ ਧਰਮ ਅਜੇ ਵੀ ਐਕਟਿੰਗ ‘ਚ ਬਿਜ਼ੀ ਹੈ ਤੇ ਆਪਣੀ ਆਉਣ ਵਾਲੀ ਫ਼ਿਲਮ ‘ਯਮਲਾ, ਪਗਲਾ, ਦੀਵਾਨਾ ਫਿਰ’ ਦੀ ਸ਼ੁਟਿੰਗ ‘ਚ ਰੁੱਝੇ ਹੋਏ ਹਨ।