ਚੰਡੀਗੜ੍ਹ: ਅਨਮੋਲ ਗਗਨ ਮਾਨ ਪੰਜਾਬੀ ਦੀ ਧੜੱਲੇਦਾਰ ਗਾਇਕਾ ਹੈ। ਹਾਲ ਹੀ ‘ਚ ਗਗਨ ਦਾ ਪੰਜਾਬੀ ਗੀਤ ‘ਅੱਤ ਕਰਵਾਤੀ’ ਰਿਲੀਜ਼ ਹੋਇਆ ਜਿਸ ਨੂੰ ਔਡੀਅੰਸ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਅਨਮੋਲ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਚੰਗੀ ਲੁੱਕ ਤੇ ਵਧੀਆ ਗਾਇਕੀ ਕਰਕੇ ਜਾਣਿਆ ਜਾਂਦਾ ਹੈ। ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਪਤਾ ਹੈ ਕਿ ਅਨਮੋਲ ਗਗਨ ਕਾਫੀ ਫਿੱਟਨੈੱਸ ਫ੍ਰੀਕ ਵੀ ਹੈ। ਜੇਕਰ ਯਕੀਨ ਨਹੀਂ ਹੁੰਦਾ ਤਾਂ ਹੇਠ ਸ਼ੇਅਰ ਕੀਤੀ ਵੀਡੀਓ ਦੇਖ ਸਕਦੇ ਹੋ।

[embed]https://www.instagram.com/p/BhcBuSOAc6T/?taken-by=anmolgaganmaanofficial[/embed]

ਗਗਨ ਦੀਆਂ ਇੰਸਟਾਗ੍ਰਾਮ ‘ਤੇ ਵੀਡੀਓਜ਼ ਦੇਖ ਕੇ ਹੀ ਉਸ ਦਾ ਫਿੱਟ ਰਹਿਣ ਦਾ ਸ਼ੌਕ ਸਾਹਮਣੇ ਆਉਂਦਾ ਹੈ। ਇਸ ਗੱਲ ‘ਤੇ ਵੀ ਯਕੀਨ ਕਰਨਾ ਥੋੜ੍ਹਾ ਔਖਾ ਹੋਵੇਗਾ ਕਿ ਇਹ ਗਾਇਕਾ ਜਿਮ ‘ਚ ਬੇਹੱਦ ਹਾਰਡ ਐਕਸਰਸਾਈਜ਼ ਕਰਦੀ ਹੈ।

[embed]https://www.instagram.com/p/BhRz3MkANbq/?taken-by=anmolgaganmaanofficial[/embed]

ਹੇਠ ਦਿੱਤੀ ਵਿਡੀਓ ਵਿੱਚ, ਪੰਜਾਬੀ ਗਾਇਕ ਅਨਮੋਲ ਗਗਨ ਮਾਨ ਬਾਰਬਿਲ ਕੋਰਸ ਕਰ ਰਹੀ ਹੈ, ਜੋ ਕਾਫ਼ੀ ਸਖ਼ਤ ਅਭਿਆਸ ਹੈ। ਨਾਲ ਹੀ ਗਗਨ ਮਾਨ ਮੁੱਕੇਬਾਜ਼ੀ ਵੀ ਕਰਦੀ ਹੈ ਜੋ ਉਸ ਦੀ ਟ੍ਰੇਨਿੰਗ ਦਾ ਹੀ ਹਿੱਸਾ ਹੈ। ਦੇਖੋ ਵੀਡੀਓ ਹੈ:

[embed]https://www.instagram.com/p/BgQfdOYgnjW/?taken-by=anmolgaganmaanofficial[/embed]