ਮੁੰਬਈ: ਬਾਲੀਵੁੱਡ ਐਕਟਰ ਰਣਵੀਰ ਸਿੰਘ ਆਪਣੀ ਅਪ-ਕਮਿੰਗ ਫ਼ਿਲਮ ‘ਗਲੀ ਬੁਆਏ’ ਦੀ ਸ਼ੂਟਿੰਗ ਖ਼ਤਮ ਕਰਕੇ ਅੱਜ-ਕੱਲ੍ਹ ਸਵਿਟਜ਼ਰਲੈਂਡ ‘ਚ ਛੁੱਟੀਆਂ ਮਨਾ ਕਰ ਰਹੇ ਹਨ। ਉਂਝ ਤਾਂ ਇਹ ਐਕਟਰ ਆਪਣੀ ਐਨਰਜੀ ਤੇ ਐਕਟਿੰਗ ਨਾਲ ਸਭ ਨੂੰ ਇੰਪ੍ਰੈਸ ਕਰਦੇ ਹੀ ਰਹਿੰਦੇ ਹਨ ਪਰ ਹੁਣ ਰਣਵੀਰ ਨਜ਼ਰ ਆਉਣਗੇ ਵੱਖਰੇ ਅੰਦਾਜ਼ ‘ਚ। ਇਹ ਲੁੱਕ ਹੋਵੇਗੀ ਕਾਮੇਡੀ ਦੇ ਕਿੰਗ ਚਾਰਲੀ ਚੈਪਲਿਨ ਨੂੰ ਉਨ੍ਹਾਂ ਦਾ ਟ੍ਰਿਬਿਊਟ।

[embed]https://www.instagram.com/p/BiOrUg2ghDg/?hl=en&taken-by=ranveersingh[/embed]

ਰਣਵੀਰ ਸਿੰਘ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ‘ਤੇ ਵੀਡੀਓ ਤੇ ਫੋਟੋ ਪੋਸਟ ਵੀ ਕੀਤੀ ਹੈ ਜਿਸ ‘ਚ ਰਣਵੀਰ ਨੇ ਹੂ-ਬ-ਹੂ ਚਾਰਲੀ ਨੂੰ ਕਾਪੀ ਕੀਤਾ ਹੈ। ਵੀਡੀਓ ‘ਚ ਰਣਵੀਰ ਦਾ ਗੈਟਅੱਪ, ਐਕਟਿੰਗ ਸਭ ਨੂੰ ਹੈਰਾਨ ਕਰਨ ਵਾਲੀ ਹੈ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਲੋਟ-ਪੋਟ ਹੋ ਜਾਓਗੇ।

ਰਣਵੀਰ ਦੀ ਆਉਣ ਵਾਲੀ ਫ਼ਿਲਮ ਜ਼ੋਇਆ ਅਖ਼ਤਰ ਵੱਲੋਂ ਡਾਇਰੈਕਟ ਕੀਤੀ ‘ਗਲੀ ਬੁਆਏ’ ਹੈ ਜਿਸ ‘ਚ ਆਲੀਆ ਭੱਟ ਲੀਡ ਰੋਲ ‘ਚ ਨਜ਼ਰ ਆਵੇਗੀ ਤੇ ਆਪਣੀ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਰਣਵੀਰ ਰੋਹਿਤ ਸ਼ੈੱਟੀ ਦੀ ਫ਼ਿਲਮ ‘ਸਿੰਬਾ’ ‘ਚ ਸਾਰਾ ਅਲੀ ਖਾਨ ਨਾਲ ਨਜ਼ਰ ਆਉਣਗੇ। ਇਸ ਫ਼ਿਲਮ ਨਾਲ ਸਾਰਾ ਆਪਣਾ ਬਾਲੀਵੁੱਡ ਕਰੀਅਰ ਸ਼ੁਰੂ ਕਰ ਰਹੀ ਹੈ।