ਮੁੰਬਈ: ਬਾਲੀਵੁੱਡ ਐਕਟਰਸ ਤੇ ਕ੍ਰਿਕੇਟਰ ਵਿਰਾਟ ਕੋਹਲੀ ਦੀ ਬੈਟਰ-ਹਾਫ ਅਨੁਸ਼ਕਾ ਸ਼ਰਮਾ ਇੱਕ ਮਈ ਨੂੰ ਆਪਣਾ 30ਵਾਂ ਜਨਮ ਦਿਨ ਮਨਾ ਰਹੀ ਹੈ। ਇਸ ਖਾਸ ਮੌਕੇ ਨੂੰ ਸੈਲੀਬ੍ਰੇਟ ਕਰਨ ਲਈ ਕੁਝ ਦਿਨ ਪਹਿਲਾਂ ਹੀ ਅਨੁਸ਼ਕਾ ਬੈਂਗਲੁਰੂ ਪਹੁੰਚੀ ਸੀ। ਬਰਥਡੇ ਤੋਂ ਇੱਕ ਦਿਨ ਪਹਿਲਾ ਵਿਰਾਟ ਤੇ ਅਨੁਸ਼ਕਾ ਨੂੰ ਬੈਂਗਲੁਰੂ ਦੇ ਇੱਕ ਮਾਲ ‘ਚ ਸਪੋਟ ਕੀਤਾ ਗਿਆ। ਜਿੱਥੇ ਦੋਵਾਂ ਨੇ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਅਵੈਂਜਰਸ- ਇੰਫਿਨਟੀ ਵਾਰ’ ਦੇਖਣ ਆਏ। ਇਸ ਮਾਲ ਦੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਸਾਈਟ ‘ਤੇ ਖੂਬ ਵਾਈਰਲ ਹੋ ਰਹੀਆਂ ਹਨ।
ਇਸ ਵੀਡੀਓ ‘ਚ ਅਨੁਸ਼ਕਾ ਵਿਰਾਟ ਇੱਕ ਮਾਲ ਚੋਂ ਲੰਘਦੇ ਨਜ਼ਰ ਆ ਰਹੇ ਹਨ। ਦੋਵਾਂ ਨੇ ਇੱਕ ਦੂਜੇ ਦਾ ਹੱਥ ਫੜਿਆ ਹੋਇਆ ਹੈ ਤੇ ਉਹ ਤੇਜੀ ਨਾਲ ਭੀੜ ਵਿੱਚੋਂ ਲੰਘ ਰਹੇ ਹਨ। ਪੂਰੇ ਮਾਮਲੇ ‘ਚ ਵਿਰੁਸ਼ਕਾ ਨੂੰ ਦੇਖਣ ਲਈ ਭੀੜ ਇਕੱਠਾ ਹੋ ਗਈ।
[embed]https://www.instagram.com/p/BiOdk5hnl1L/?taken-by=virushka_folyf[/embed]
ਵਿਰਾਟ ਦਾ ਅੱਜ ਮੁੰਬਈ ਇੰਡੀਅਨਸ ਨਾਲ ਮੈਚ ਹੋਣਾ ਹੈ। ਉਧਰ ਦੂਜੇ ਪਾਸੇ ਅਵੈਂਜਰਸ ਫ਼ਿਲਮ ਭਾਰਤ ‘ਚ 2000 ਸਕ੍ਰੀਨਸ ‘ਤੇ ਰਿਲੀਜ਼ ਹੋਈ ਤੇ ਫ਼ਿਲਮ ਨੇ ਹੁਣ ਤੱਕ 115 ਕਰੋੜ ਤੋਂ ਵੱਧ ਦਾ ਬਿਜਨੈਸ ਕਰ ਲਿਆ ਹੈ।
[embed]https://www.instagram.com/p/BiOdN2Rn-Ns/?taken-by=virushka_folyf[/embed]