ਚੰਡੀਗੜ੍ਹ: ਮਨਦੀਪ ਕੌਰ ਤੱਖੜ ਜੋ ਪਾਲੀਵੁੱਡ ‘ਚ ਆ ਕੇ ਬਣ ਗਈ ਮੈਂਡੀ ਤੱਖੜ ਅੱਜ ਯਾਨੀ 1 ਮਈ ਨੂੰ ਆਪਣਾ 32ਵਾਂ ਜਨਮ ਦਿਨ ਮਨਾ ਰਹੀ ਹੈ। ਯੂਕੇ ਦੀ ਜੰਮ-ਪਲ ਇਹ ਐਕਟਰਸ ਅੱਜ ਪੰਜਾਬੀ ਫ਼ਿਲਮਾਂ ‘ਚ ਆਪਣਾ ਚੰਗਾ ਮੁਕਾਮ ਹਾਸਲ ਕਰ ਚੁੱਕੀ ਹੈ। ਮੈਂਡੀ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਪੰਜਾਬੀ ਸਿੰਗਰ-ਐਕਟਰ-ਰਾਈਟਰ-ਪ੍ਰੋਡਿਊਸਰ ਬੱਬੂ ਮਾਨ ਦੀ 2010 ‘ਚ ਆਈ ਫ਼ਿਲਮ ‘ਏਕਮ-ਸਨ ਆਫ ਸੋਲ’ ਨਾਲ ਕੀਤੀ। ਫ਼ਿਲਮ ਬੇਹੱਦ ਚੰਗੀ ਰਹੀ। ਲੋਕਾਂ ਨੇ ਫ਼ਿਲਮ ਦੇ ਨਾਲ-ਨਾਲ ਮੈਂਡੀ ਦੀ ਐਕਟਿੰਗ ਦੀ ਵੀ ਕਾਫੀ ਤਾਰੀਫ ਕੀਤੀ।


ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਮੈਂਡੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਮਾਨ ਦੀ ਇਸ ਫ਼ਿਲਮ ਤੋਂ ਬਾਅਦ ਮੈਂਡੀ ਨਜ਼ਰ ਆਈ ਪਾਲੀਵੁੱਡ ਦੇ ਇੱਕ ਹੋਰ ਸੁਪਰਸਟਾਰ ਗਿੱਪੀ ਗਰੇਵਾਲ ਨਾਲ। ਗਿੱਪੀ ਨਾਲ ਮੈਂਡੀ ਨੇ ‘ਮਿਰਜ਼ਾ: ਦ ਅਨਟੋਲਡ ਸਟੋਰੀ’ ‘ਚ ਕੰਮ ਕੀਤਾ। ਇਸ ਫ਼ਿਲਮ ‘ਚ ਮੈਂਡੀ ਨੇ ਅੱਜ ਦੀ ਸ਼ਾਹਿਬਾ ਦਾ ਰੋਲ ਕੀਤਾ ਤੇ ਆਪਣੀ ਐਕਟਿੰਗ ਲਈ ਮੈਂਡੀ ਨੇ ਆਪਣੇ ਨਾਂ ਬੈਸਟ ਐਕਟਰਸ ਲਈ ਨੌਮੀਨੈਟ ਕਰਨ ਲਈ ਲੋਕਾਂ ਨੂੰ ਮਜਬੂਰ ਕਰ ਦਿੱਤਾ।


ਇਸ ਤੋਂ ਬਾਅਦ ਮੈਂਡੀ ਦਾ ਕਰੀਅਰ ਟ੍ਰੈਕ ‘ਤੇ ਤੂਰ ਪਿਆ ਤੇ ਮਿਸ ਤੱਖਰ ਨੇ ‘ਤੂੰ ਮੇਰਾ 22 ਮੈਂ ਤੇਰਾ 22’ ‘ਚ ਆਪਣੇ ਰੋਲ ਨਾਲ ਜਿੱਤੇ ਔਡੀਅੰਸ ਦੇ ਦਿਲ। ਇਸ ਫ਼ਿਲਮ ‘ਚ ਮੈਂਡੀ ਨੇ ਅਧਿਆਪਕ ਦਾ ਕਿਰਦਾਰ ਨਿਭਾਇਆ ਤੇ ਅਮਰਿੰਦਰ ਗਿੱਲ ਨਾਲ ਜੋੜੀ ਬਣਾਈ। ਤੱਖਰ ਨੂੰ ਮੋਸਟ ਪ੍ਰੋਮੀਨੈਂਟ ਤੇ ਪਾਪੁਲਰ ਫੇਸ ਦੇ ਨਾਲ ਯੂਥ ਆਈਕਨ 2012-2013 ਦਾ ਐਵਾਰਡ ਮਿਲਿਆ।


ਮੈਂਡੀ ਦੀ ਮਿਹਨਤ ਸਿਰਫ ਪਾਲੀਵੁੱਡ ‘ਚ ਹੀ ਨਹੀਂ ਸਗੋਂ ਦੇਖਣ ਨੂੰ ਮਿਲੀ ਤਮਿਲ ਫ਼ਿਲਮਾਂ ‘ਚ ਵੀ। ਤਮਿਲ ਤੋਂ ਬਾਅਦ ਫੇਰ ਵਾਰੀ ਆਈ ਸਰਦਾਰ ਜੀ ਨਾਲ ਕੰਮ ਕਰਨ ਦੀ। ਯਾਨੀ ਇੱਕ ਹੋਰ ਪਾਲੀਵੁੱਡ ਐਕਟਰ ਸਿੰਗਰ ਦਿਲਜੀਤ ਦੋਸਾਂਝ ਨਾਲ। ਫ਼ਿਲਮ ਸਰਦਾਰ ਜੀ ਨੇ ਮੈਂਡੀ ਦੇ ਕਰੀਅਰ ਨੂੰ ਵਖਰੇ ਹੀ ਮੁਕਾਮ ‘ਤੇ ਪਹੁੰਚਾ ਦਿੱਤਾ। ਇਸ ਫ਼ਿਲਮ ਨੇ ਤਾਂ ਪੰਜਾਬੀ ਸਿਨੇਮਾ ਦੇ ਕਮਾਈ ਦੇ ਹਰ ਰਿਕਾਰਡ ਨੂੰ ਤੋੜ ਦਿੱਤਾ ਸੀ। ਇਹ ਪਹਿਲੀ ਪੰਜਾਬੀ ਫ਼ਿਲਮ ਸੀ ਜਿਸ ਨੇ 50 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ।


ਸਿਰਫ ਫ਼ਿਲਮਾਂ ‘ਚ ਹੀ ਨਹੀਂ ਮੈਂਡੀ ਨੇ ਸੋਸ਼ਲ ਕੰਮ ਕਰਕੇ ਵੀ ਆਪਣੇ ਫੈਨਸ ਨੂੰ ਕਾਫੀ ਹੈਰਾਨ ਕੀਤਾ। ਉਸ ਨੇ humanitarian acts ਤੇ 2016 ‘ਚ ਯੂਕੇ ਬੇਸਡ ਖਾਲਸਾ ਐਡ ਚੈਰਿਟੀ ਨਾਲ ਮਿਲ ਕੇ ਇਰਾਕ-ਸੀਰੀਆ ਬੋਡਰ ‘ਤੇ ਜਾ ਕੇ ਲੋਕਾਂ ਦੀ ਮਦਦ ਕੀਤੀ ਸੀ। 2017 ‘ਚ ਮੈਂਡੀ ‘ਰੱਬ ਦਾ ਰੇਡੀਓ’ ‘ਚ ਨਜ਼ਰ ਆਈ ਤੇ ਹਾਲ ਹੀ ‘ਚ ਮੈਂਡੀ ਨੂੰ ਅਸੀਂ ‘ਖਿਦੋਂ-ਖੂੰਡੀ’ ‘ਚ ਮਾਨਵ ਵਿੱਜ ਦੇ ਓਪੋਜ਼ਿਟ ਕੰਮ ਕੀਤਾ। ਸਾਡੀ ਸਾਰੀ ਟੀਮ ਵੱਲੋਂ ਮੈਂਡੀ ਤੱਖਰ ਨੂੰ ਜਨਮ ਦਿਨ ਦੀ ਵਧਾਈ।