ਮੁੰਬਈ: ਸ਼ਿਲਪਾ ਸ਼ੈਟੀ ਨੂੰ ਹਾਲ ਹੀ ਵਿੱਚ ਇੰਸਟਾਗ੍ਰਾਮ ‘ਤੇ ਮਾਲਦੀਵ ‘ਚ ਵੇਕੇਸ਼ਨ ਦੌਰਾਨ ਮੱਛੀ ਫੜਨ ਲਈ ਟ੍ਰੋਲ ਕੀਤਾ ਗਿਆ ਸੀ। ਹੁਣ ਇਸ ‘ਤੇ ਸ਼ਿਲਪਾ ਦੀ ਸਫਾਈ ਸਾਹਮਣੇ ਆਈ ਹੈ। ਦਰਅਸਲ, ਸ਼ਿਲਪਾ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕੀਤਾ ਸੀ, ਜਿਸ ‘ਚ ਉਨ੍ਹਾਂ ਨੇ ਹੁੱਕ ਨਾਲ ਮੱਛੀ ਨੂੰ ਫੜ੍ਹਿਆ ਸੀ। ਇਸ ਵੀਡੀਓ ਨੂੰ ਦੇਖ ਕੇ ਲੋਕ ਉਨ੍ਹਾਂ ਨੂੰ ਬੇਰਹਿਮ ਕਹਿਣ ਲੱਗੇ ਸੀ।
[embed]https://www.instagram.com/p/BiHt2txhL45/?taken-by=theshilpashetty[/embed]
ਇੱਕ ਯੂਜ਼ਰ ਨੇ ਲਿਖਿਆ ਸੀ ਕਿ ਤੁਸੀਂ P5“1 ਨਾਲ ਜੁੜੇ ਹੋਏ ਹੋ ਤੇ ਜਾਨਵਰ ਨੂੰ ਨੁਕਸਾਨ ਪਹੁੰਚਾ ਰਹੇ ਹੋ। ਇੱਕ ਹੋਰ ਯੂਜ਼ਰ ਨੇ ਲਿਖਿਆ,”ਮੱਛੀ ਲਈ ਬੁਰਾ ਲੱਗ ਰਿਹਾ ਹੈ। ਉਹ ਖੇਡ ਰਹੀ ਹੈ ਤੇ ਮੱਛੀ ਨੂੰ ਹਰਟ ਕਰ ਰਹੀ ਹੈ।”
ਇਹ ਸਭ ਦੇਖਦੇ ਹੋਏ ਸ਼ਿਲਪਾ ਨੇ ਇੰਸਟਾਗ੍ਰਾਮ ‘ਤੇ ਲਿਖਿਆ,” ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਨਾਨ ਵੈਜੀਟੇਰੀਅਨ ਹਾਂ। ਉਹ ਖਾਧੀ ਜਾਣ ਵਾਲੀ ਮੱਛੀ ਨਹੀਂ ਸੀ। ਇਸ ਲਈ ਮੈਂ ਉਸ ਨੂੰ ਪਾਣੀ ‘ਚ ਵਾਪਸ ਛੱਡ ਦਿੱਤਾ ਸੀ। ਉਨ੍ਹਾਂ ਨੇ ਅੱਗੇ ਲਿਖਿਆ, ਹਾਂ, ਉਹ ਮਰੀ ਨਹੀਂ।
ਤੁਹਾਨੂੰ ਦੱਸ ਦਈਏ ਕਿ ਸ਼ਿਲਪਾ ਆਪਣੇ ਪਤੀ ਰਾਜ ਕੁੰਦਰਾ ਤੇ ਬੇਟੇ ਨਾਲ ਇਨੀਂ ਦਿਨੀਂ ਮਾਲਦੀਵ ‘ਚ ਛੁੱਟੀਆਂ ਬਿਤਾ ਰਹੀ ਹੈ। ਉਨ੍ਹਾਂ ਨੇ ਇਸ ਦੌਰਾਨ ਇੰਸਟਾਗ੍ਰਾਮ ‘ਤੇ ਕਈ ਤਸਵੀਰਾਂ ਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ।