ਮੁੰਬਈ: ਸਿਨੇਮਾਈ ਜਾਦੂਗਰ ਸਤਿਆਜੀਤ ਰੇਅ ਦੀ ਅੱਜ ਯਾਨੀ 1 ਮਈ ਨੂੰ 97ਵੀਂ ਬਰਥ-ਐਨਵਰਸਰੀ ਹੈ। ਇਸ ਮਹਾਨ ਕਲਾਕਾਰ ਨੂੰ 32 ਨੈਸ਼ਨਲ ਫ਼ਿਲਮ ਐਵਾਰਡ, 1992 ‘ਚ ਔਸਕਰ ਤੇ ਭਾਰਤ ਰਤਨ ਐਵਾਰਡ ਮਿਲਿਆ। ਸੱਤਿਆਜੀਤ ਦੇ ਦਾਦਾ ਲੇਖਕ ਸੀ, ਜਿਨ੍ਹਾਂ ਨੇ ‘ਯੂ ਰੇ ਐਂਡ ਸੰਸ’ ਨਾਂ ਦੀ ਪ੍ਰਿੰਟਿੰਗ ਪ੍ਰੈੱਸ ਖੋਲ੍ਹੀ। ਉਨ੍ਹਾਂ ਦੇ ਪਿਤਾ ਵੀ ਲੇਖਕ ਸੀ। ਇਸੇ ਲਈ ਸੱਤਿਆਜੀਤ ਨੂੰ ਡਾਇਰੈਕਸ਼ਨ ਦੀ ਕਲਾ ਜਮਾਂਦਰੂ ਹੀ ਮਿਲੀ। ਉਂਝ ਤਾਂ ਸੱਤਿਆਜੀਤ ਨੇ ਪਹਿਲੀ ਨੌਕਰੀ ਗ੍ਰਾਫਿਕਸ ਡਿਜ਼ਾਇਨਰ ਦੀ ਕੀਤੀ ਤੇ ਨਹਿਰੂ ਦੀ ਦੀਆਂ ਕਿਤਾਬਾਂ ਦੇ ਫਰੰਟ ਪੇਜ ਡਿਜ਼ਾਇਨ ਕੀਤੇ।


 

ਪਾਂਚਾਲੀ ਦੀ ਇੱਕ ਕਿਤਾਬ ਦਾ ਕਵਰ ਪੇਜ ਡਿਜ਼ਾਇਨ ਕਰਦੇ ਹੋਏ ਹੀ ਸੱਤਿਆਜੀਤ ਨੇ ਆਪਣੀ ਪਹਿਲੀ ਫ਼ਿਲਮ ‘ਪਾਥੇਰ ਪਾਂਚਾਲੀ’ ਦੇ ਖੁਬਸੂਰਤ ਸ਼ੌਟਸ ਨੂੰ ਦਿਮਾਗ ‘ਚ ਉਤਾਰ ਲਿਆ ਸੀ। ਕਿਹਾ ਜਾਂਦਾ ਹੈ ਕਿ ਫ੍ਰਾਂਸੀਸੀ ਡਾਇਰੈਕਟਰ ਜਦੋਂ ਕੋਲਕਾਤਾ ‘ਚ ਆਪਣੀ ਫ਼ਿਲਮ ਦੀ ਸ਼ੂਟਿੰਗ ਲਈ ਜਗ੍ਹਾ ਲੱਭ ਰਹੇ ਸੀ ਤਾਂ ਉਨ੍ਹਾਂ ਨੇ ਸੱਤਿਆਜੀਤ ਦੇ ਅੰਦਰਲੇ ਡਾਇਰੈਕਟਰ ਨੂੰ ਪਛਾਣ ਲਿਆ।

ਆਪਣੀ ਪਹਿਲੀ ਫ਼ਿਲਮ ਡਾਇਰੈਕਟ ਕਰਨ ਦਾ ਜਾਨੂੰਨ ਉਨ੍ਹਾਂ ‘ਤੇ ਸਵਾਰ ਹੋ ਗਿਆ। ਸੱਤਿਆਜੀਤ ਨੇ ਫ਼ਿਲਮ ‘ਪਾਥੇਰ ਪਾਂਚਾਲੀ’ ਬਣਾਈ ਤੇ 1955 ‘ਚ ਫ਼ਿਲਮ ਰਿਲੀਜ਼ ਹੋਈ ਜਿਸ ਨੇ ਸਭ ਨੂੰ ਹੈਰਾਨ ਕੀਤਾ ਤੇ ਇਤਿਹਾਸ ਰਚ ਦਿੱਤਾ। ਇਸ ਫ਼ਿਲਮ ਦੇ ਹਾਊਸ ਫੁੱਲ ਹੋਏ ਤੇ ਫ਼ਿਲਮ ਨੇ ਨੈਸ਼ਨਲ ਐਵਾਰਡ ਨਾਲ ਕਾਨਸ ਤੇ ਇੰਟਰਨੈਸ਼ਨਲ ਐਵਾਰਡ ਵੀ ਜਿੱਤੇ।

ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਤੇ ਕਈ ਕਲਾਕਾਰਾਂ ਨੂੰ ਫ਼ਿਲਮੀ ਦੁਨੀਆ ‘ਚ ਪਛਾਣ ਦਿੱਤੀ। ਇਨ੍ਹਾਂ ਹਸਤੀਆਂ ਵਿੱਚੋਂ ਇੱਕ ਸ਼ਬਾਨਾ ਆਜ਼ਮੀ ਵੀ ਹੈ। ਜਦੋਂ ਸੱਤਿਆਜੀਤ ਨੇ ਆਪਣੀ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਸ਼ਬਾਨਾ ਨੂੰ ਦਿੱਤਾ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਹੋਇਆ। ਇਸ ਗੱਲ ਦਾ ਖੁਲਾਸਾ ਆਪ ਸ਼ਬਾਨਾ ਆਜ਼ਮੀ ਨੇ ਕੀਤਾ ਹੈ। ਫ਼ਿਲਮਾਂ ਦੇ ਜਾਦੂਗਰ ਤੇ ਬੇਮਿਸਾਲ ਡਾਇਰੈਕਟਰ ਦੀ ਕਮੀ ਹਮੇਸ਼ਾ ਹੀ ਬਾਲੀਵੁੱਡ ਸਿਨੇਮਾ ਨੂੰ ਮਹਿਸੂਸ ਹੁੰਦੀ ਰਹੇਗੀ।