ਮੁੰਬਈ: ਬਾਲੀਵੁੱਡ ਐਕਟਰ ਰਿਤਿਕ ਰੋਸ਼ਨ ਕਾਫੀ ਲੰਬੇ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹਨ। ਉਨ੍ਹਾਂ ਦੀ ਆਖਰੀ ਫ਼ਿਲਮ ‘ਕਾਬਿਲ’ ਜਨਵਰੀ 2017 ‘ਚ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਲਗਾਤਾਰ ਉਸ ਦੇ ਫੈਨਸ ਥਿਏਟਰ ‘ਚ ਰਿਤਿਕ ਨੂੰ ਮਿਸ ਕਰ ਰਹੇ ਹਨ। ਇਹ ਤਾਂ ਨਹੀਂ ਜਾਣਦੇ ਕਿ ਉਹ ਇੰਨਾ ਟਾਈਮ ਸਕਰੀਨ ਤੋਂ ਦੂਰ ਕਿਉਂ ਰਹੇ ਪਰ ਬਾਲੀਵੁੱਡ ਦੇ ਗ੍ਰੀਕ ਗਾਡ ਕਹੇ ਜਾਣ ਵਾਲੇ ਰਿਤਿਕ ਵੱਡੇ ਪਰਦੇ ‘ਤੇ ਹੁਣ ਧਮਾਕੇਦਾਰ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਹੁਣ ਰਿਤਿਕ ਦੇ ਫੈਨਸ ਲਈ ਖੁਸਖਬਰੀ ਹੈ ਕਿ ਉਹ ਜਲਦੀ ਹੀ ਇੱਕ ਨਹੀਂ ਦੋ ਨਹੀਂ ਸਗੋਂ ਪੰਜ ਫ਼ਿਲਮਾਂ ਨਾਲ ਸਕਰੀਨ ‘ਤੇ ਨਜ਼ਰ ਆਉਣਗੇ ਜਿਸ ਦੀ ਸ਼ੁਰੂਆਤ 2019 ‘ਚ ‘ਸੁਪਰ-30’ ਨਾਲ ਹੋਵੇਗੀ। ਇਸ ਤੋਂ ਬਾਅਦ ਉਨ੍ਹਾਂ ਦੇ ਫੈਨਸ ਨੂੰ ਜ਼ਿਆਦਾ ਇੰਤਜਾਰ ਨਹੀਂ ਕਰਨਾ ਪਵੇਗਾ। ਰਿਤਿਕ ਦੀਆਂ ਇੱਕ ਤੋਂ ਬਾਅਦ ਇੱਕ ਫ਼ਿਲਮ ਸਿਨੇਮਾਘਰਾਂ ‘ਚ ਉਤਰਨਗੀਆਂ। ਆਓ ਤੁਹਾਨੂੰ ਦੱਸੀਏ ਕਿ ਰਿਤਿਕ ਕਿਸ-ਕਿਸ ਫ਼ਿਲਮ ‘ਚ ਨਜ਼ਰ ਆਉਣਗੇ।
1. ਸੁਪਰ 30: ਵਿਕਾਸ ਬਹਿਲ ਦੀ ਡਾਇਰੈਕਸ਼ਨ ‘ਚ ਬਣ ਰਹੀ ਇਸ ਫ਼ਿਲਮ ਦੀ ਸ਼ੂਟਿੰਗ ਕੁਝ ਸਮਾਂ ਪਹਿਲਾਂ ਸ਼ੁਰੂ ਕੀਤੀ ਗਈ ਸੀ, ਜੋ ਹੁਣ ਖ਼ਤਮ ਹੋਣ ਹੀ ਵਾਲੀ ਹੈ। ‘ਸੁਪਰ 30’ ਰਿਤਿਕ ਭਾਰਤੀ ਮੈਥਸ ਆਨੰਦ ਕੁਮਾਰ ਦਾ ਕਿਰਦਾਰ ਨਿਭਾਉਣਗੇ।
2. ਯਸ਼ਰਾਜ ਦੀ ਬੇਨਾਮ ਫ਼ਿਲਮ: ਕੁਝ ਸਮਾਂ ਪਹਿਲਾਂ ਹੀ ਯਸ਼ਰਾਜ ਪ੍ਰੋਡਕਸ਼ਨ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਉਹ ਰਿਤਿਕ ਰੋਸ਼ਨ ਤੇ ਟਾਈਗਰ ਸ਼ਰੌਫ ਨਾਲ ਜਬਰਦਸਤ ਐਕਸ਼ਨ ਫ਼ਿਲਮ ਕਰਨਗੇ। ਫ਼ਿਲਮ ‘ਚ ਰਿਤਿਕ ਨਾਲ ਬਾਣੀ ਕਪੂਰ ਨਜ਼ਰ ਆਵੇਗੀ। ਫ਼ਿਲਮ ਦੀ ਕਹਾਣੀ ਕੀ ਹੋਵੇਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ।
3. ਬਲੈਕ ਟਾਈਗਰ: 2018 ਦੇ ਐਂਡ ‘ਚ ਯਸ਼ਰਾਜ ਦੀ ਐਕਸ਼ਨ ਥ੍ਰਿਲਰ ਨੂੰ ਖ਼ਤਮ ਕਰਨ ਤੋਂ ਬਾਅਦ ਰਿਤਿਕ ਰੋਸ਼ਨ ਡਾਇਰੈਕਟਰ ਰਾਜਕੁਮਾਰ ਗੁਪਤਾ ਦੀ ‘ਬਲੈਕ ਟਾਈਗਰ’ ਸ਼ੁਰੂ ਕਰਨਗੇ। ਇਸ ਫ਼ਿਲਮ ਬਾਰੇ ਵੀ ਕੋਈ ਖਾਸ ਜਾਣਕਾਰੀ ਨਹੀਂ। ਫ਼ਿਲਮ ‘ਚ ਰਿਤਿਕ ਤੇ ਅਰਜੁਨ ਕਪੂਰ ਨਜ਼ਰ ਆਉਣਗੇ।
4. ਰੋਹਿਤ ਧਵਨ ਦੀ ਬੇਨਾਮ ਮੂਵੀ: ਕੁਝ ਦਿਨ ਪਹਿਲਾਂ ਖ਼ਬਰ ਸੀ ਕਿ ਰੋਹਿਤ ਧਵਨ ਬਹੁਤ ਜਲਦ ਰਿਤਿਕ ਦੇ ਨਾਲ ਇੱਕ ਸੁਪਰਹੀਰੋ ਫ਼ਿਲਮ ਸ਼ੁਰੂ ਕਰਨ ਵਾਲੇ ਹਨ। ਰੋਹਿਤ ਫ਼ਿਲਮ ਦੀ ਸਕ੍ਰਿਪਟ ਦਾ ਕੰਮ ਕਰ ਰਹੇ ਹਨ। ਸਕ੍ਰਿਪਟ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਫੋਰਨ ਸ਼ੁਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ।
5. ਕ੍ਰਿਸ਼ 4: ਰਿਤਿਕ ਦੇ ਪਾਪਾ ਰਾਕੇਸ਼ ਰੋਸ਼ਨ ਕ੍ਰਿਸ਼-4 ਦੀ ਕਹਾਣੀ ‘ਤੇ ਕੰਮ ਕਰ ਰਹੇ ਹਨ ਜੋ ਹੁਣ ਤਰੀਬਨ ਫਾਈਨਲ ਸਟੇਜ ‘ਤੇ ਹੈ। ਆਪਣੀਆਂ ਚਾਰੇ ਫ਼ਿਲਮਾਂ ਨੂੰ ਖ਼ਤਮ ਕਰਕੇ ਹੀ ਰਿਤਿਕ ਇਸ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝ ਜਾਣਗੇ।