ਮੁੰਬਈ: ਫ਼ਿਲਮ ਡਾਇਰੈਕਟਰ ਰਾਜਕੁਮਾਰ ਹਿਰਾਨੀ ਨੇ ਰਣਬੀਰ ਕਪੂਰ ਨੂੰ ਸੰਜੇ ਦੱਤ ਦੀ ਬਾਈਓਪਿਕ ‘ਸੰਜੂ’ ‘ਚ ਕਾਸਟ ਕੀਤਾ ਹੈ। ਇਸ ਫ਼ਿਲਮ ਦੇ ਟੀਜ਼ਰ ਨੇ ਰਿਲੀਜ਼ ਹੁੰਦੇ ਹੀ ਔਡੀਅੰਸ ‘ਚ ਕਾਫੀ ਉਤਸੁਕਤਾ ਵਧਾ ਦਿੱਤੀ ਹੈ। ਫ਼ਿਲਮ ਦਾ ਦੂਜਾ ਪੋਸਟਰ ਕੁਝ ਸਮਾਂ ਪਹਿਲਾਂ ਹੀ ਡਾਇਰੈਕਟਰ ਰਾਜਕੁਮਾਰ ਨੇ ਟਵਿਟਰ ‘ਤੇ ਸ਼ੇਅਰ ਕੀਤਾ।

 

ਫ਼ਿਲਮ ਦੇ ਪਹਿਲੇ ਪੋਸਟਰ ‘ਚ ਸੰਜੇ ਦੱਤ ਦੇ ਵੱਖ-ਵੱਖ ਰੂਪਾਂ ਨੂੰ ਪੇਸ਼ ਕੀਤਾ ਗਿਆ। ਹੁਣ ਸੰਜੇ ਦੇ ਸਭ ਤੋਂ ਫੇਮਸ ਲੁੱਕ ਦਾ ਪੋਸਟਰ ਸ਼ੇਅਰ ਕੀਤਾ ਗਿਆ ਹੈ। ਇਸ ਪੋਸਟਰ ‘ਚ ਰਣਬੀਰ ਦੀ ਕਲੋਜ਼ਅੱਪ ਲੁੱਕ ‘ਚ ਉਹ ਬਿਲਕੁਲ ਸੰਜੇ ਦੱਤ ਦੀ ਤਰ੍ਹਾਂ ਹੀ ਲੱਗ ਰਹੇ ਹਨ। ਇਸ ਤਸਵੀਰ ਨੂੰ ਦੇਖ ਕੇ ਤੁਸੀਂ ਪੱਕਾ ਦੰਦਾਂ ਨੀਚੇ ਉਂਗਲਾਂ ਦਵਾ ਲੈਣਗੇ।

ਫ਼ਿਲਮ ਦੇ ਟੀਜ਼ਰ ਦੀ ਤਾਰੀਫ ਨਾ ਸਿਰਫ ਕ੍ਰਿਟੀਕਸ ਨੇ ਕੀਤੀ ਸਗੋਂ ਇੰਡਸਟਰੀ ਦੇ ਲੋਕ ਵੀ ਤਾਰੀਫ ਕਰਨ ਤੋਂ ਖੁਦ ਨੂੰ ਰੋਕ ਨਾ ਸਕੇ। ਟੀਜ਼ਰ ਦੇਖ ਕੇ ਫ਼ਿਲਮ ਦੀ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਦਾ ਪੋਸਟਰ ਤੇ ਟੀਜ਼ਰ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਇਹ ਸਭ ਤੋਂ ਵੱਧ ਜ਼ਿਆਦਾ ਦੇਖਿਆ ਜਾਣ ਵਾਲਾ ਟੀਜ਼ਰ ਬਣ ਗਿਆ ਹੈ।

ਰਾਜਕੁਮਾਰ ਹਿਰਾਨੀ ਵੱਲੋਂ ਲਿਖੀ ਤੇ ਡਾਇਰੈਕਟ ਕੀਤੀ ਇਸ ਬਾਈਓਪਿਕ ‘ਚ ਰਣਬੀਰ ਕਪੂਰ, ਮਨੀਸ਼ਾ ਕੋਈਰਾਲਾ, ਪਰੇਸ਼ ਰਾਵਲ, ਅਨੁਸ਼ਕਾ ਸ਼ਰਮਾ, ਦੀਆ ਮਿਰਜ਼ਾ ਵਰਗੇ ਐਕਟਰ ਨਜ਼ਰ ਆਉਣਗੇ। ਫਾਕਸ ਸਟਾਰ ਵੱਲੋਂ ਪੇਸ਼ ਕੀਤ ਜਾ ਰਹੀ ‘ਸੰਜੂ’ ਨੂੰ ਵਿਧੂ ਵਿਨੋਦ ਚੋਪੜਾ ਤੇ ਰਾਜਕੁਮਾਰ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ 29 ਜੂਨ ਨੂੰ ਸਿਨੇਮਾਘਰਾਂ ‘ਚ ਲੱਗੇਗੀ।