ਮੁੰਬਈ: ਸਲਮਾਨ ਖਾਨ ਜਲਦੀ ਹੀ ‘ਦਸ ਕਾ ਦਮ-3’ ਨੂੰ ਹੋਸਟ ਕਰਦੇ ਨਜ਼ਰ ਆਉਣਗੇ। ਇਸ ਸ਼ੋਅ ਦੇ ਨਵੇਂ ਸੀਜ਼ਨ ਦੇ ਐਲਾਨ ਮਗਰੋਂ ਹੀ ਇਹ ਲਗਾਤਾਰ ਸੁਰਖੀਆਂ ‘ਚ ਬਣਿਆ ਹੋਇਆ ਹੈ। ਸਲਮਾਨ ਦੇ ਫੈਨ ਵੀ ਉਸ ਦੇ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਹਾਲ ਹੀ ‘ਚ ਸਲਮਾਨ ਦੇ ਇਸ ਸ਼ੋਅ ਦੇ ਪ੍ਰਮੋਸ਼ਨਲ ਸੌਂਗ ਦੀ ਸ਼ੂਟਿੰਗ ਕੀਤੀ ਸੀ। ਕੁਝ ਦੇਰ ਪਹਿਲਾਂ ਹੀ ਸਲਮਾਨ ਖਾਨ ਨੇ ਸੋਸ਼ਲ ਮੀਡੀਆ ‘ਤੇ ਇਸ ਸ਼ੋਅ ਦੇ ਨਵੇਂ ਪ੍ਰੋਮੋ ਨੂੰ ਸ਼ੇਅਰ ਕੀਤਾ ਹੈ।

 

ਇਸ ਪ੍ਰੋਮੋ ‘ਚ ਸਲਮਾਨ ਕੁੜੀ ਨਾਲ ‘ਦਸ ਕਾ ਦਮ’ ਵਾਲੇ ਅੰਦਾਜ਼ ‘ਚ ਸਵਾਲ ਕਰਦੇ ਹਨ ਕਿ ਕਿੰਨੇ ਪ੍ਰਤੀਸ਼ਤ ਭਾਰਤੀ ਮੁੰਡੇ ਕੁੜੀਆਂ ਨੂੰ ਇੰਪ੍ਰੈਸ ਕਰਨ ਲਈ ਇੰਗਲਿਸ਼ ਦਾ ਯੂਜ਼ ਕਰਦੇ ਹਨ। ਸਲਮਾਨ ਦਾ ਸਵਾਲ ਸੁਣ ਕੇ ਕੁੜੀ ਖ਼ਿਆਲਾਂ ‘ਚ ਖੋ ਜਾਂਦੀ ਹੈ ਤੇ ਅਪਣੇ ਪੁਰਾਣੇ ਦਿਨ ਯਾਦ ਕਰਨ ਲੱਗ ਜਾਂਦੀ ਹੈ। ਕੁੜੀ ਨੂੰ ਸਾਰੇ ਮੁੰਡਿਆਂ ਦਾ ਖਿਆਲ ਆਉਂਦਾ ਹੈ, ਉਸੇ ਸਮੇਂ ਸਲਮਾਨ ਖਾਨ ਮਜ਼ੇਦਾਰ ਅੰਦਾਜ਼ ‘ਚ ਕਹਿੰਦੇ ਹਨ ਕਿ ਉਹ ਵੀ ਕਦੇ-ਕਦੇ ਕੁੜੀਆਂ ਨੂੰ ਇੰਪ੍ਰੈਸ ਕਰਨ ਲਈ ਅੰਗਰੇਜ਼ੀ ਬੋਲਦੇ ਹਨ।

ਸਲਮਾਨ ਦਾ ਇਹ ਸ਼ੋਅ ਜੂਨ ‘ਚ ਲਾਂਚ ਹੋਵੇਗਾ ਪਰ ਔਡੀਅੰਸ ‘ਚ ਉਸ ਦੇ ਇਸ ਸ਼ੋਅ ਲਈ ਉਤਸੁਕਤਾ ਹੁਣ ਤੋਂ ਹੀ ਵਧ ਰਹੀ ਹੈ। ਲੋਕਾਂ ਵੱਲੋਂ ਮਿਲ ਰਹੇ ਪਿਆਰ ਨੂੰ ਦੇਖ ਕੇ ਸ਼ੋਅ ਦੇ ਮੇਕਰਜ਼ ਇਸ ਨੂੰ ਜਲਦੀ ਹੀ ਲਾਂਚ ਕਰਨ ਦਾ ਦਿਲ ਬਣਾ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਸਲਮਾਨ ਦਾ ਇਹ ਸ਼ੌਅ ਇਸੇ ਮਹੀਨੇ ਵੀ ਆਨ-ਏਅਰ ਹੋ ਸਕਦਾ ਹੈ।

ਇਸ ਸੀਜ਼ਨ ਦੀ ਖਾਸ ਗੱਲ ਹੈ ਕਿ ਇਸ ਬਾਰ ਇਸ ਸ਼ੋਅ ‘ਚ ਸਿਰਫ ਆਮ ਆਦਮੀ ਹੀ ਨਜ਼ਰ ਆਉਣਗੇ। ਪਿਛਲੇ ਦੋ ਸੀਜ਼ਨ ‘ਚ ਗੈਸਟ ਦੇ ਤੌਰ ‘ਤੇ ਕਈ ਸਟਾਰਜ਼ ਨਜ਼ਰ ਆਏ ਸੀ। ਇਸ ਸੀਜ਼ਨ ਦੇ 26 ਐਪੀਸੋਡ ਹੋਣਗੇ ਜਿਸ ਲਈ ਸਲਮਾਨ ਨੇ 78 ਕਰੋੜ ਦੀ ਫੀਸ ਲਈ ਹੈ।