ਮੁੰਬਈ: ਬਾਲੀਵੁੱਡ ਦੀ ਪਰੀ ਅਨੁਸ਼ਕਾ ਸ਼ਰਮਾ ਆਪਣਾ 30ਵਾਂ ਜਨਮ ਦਿਨ ਮਨਾ ਰਹੀ ਹੈ। ਅਨੁਸ਼ਕਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਰੱਬ ਨੇ ਬਨਾ ਦੀ ਜੋੜੀ’ ਤੋਂ ਕੀਤੀ ਸੀ। ਇਸ ਫ਼ਿਲਮ ‘ਚ ਅਨੁਸ਼ਕਾ ਨਾਲ ਨਜ਼ਰ ਆਏ ਸੀ ਰੋਮਾਂਸ ਕਿੰਗ ਸ਼ਾਹਰੁਖ ਖਾਨ। ਇਹ ਐਕਟਰਸ ਅਦਾਕਾਰੀ ਦਾ ਸ਼ੌਂਕ ਤਾਂ ਸ਼ੁਰੂ ਤੋਂ ਹੀ ਰੱਖਦੀ ਸੀ ਤੇ ਇਸ ਦੇ ਕਰੀਅਰ ਦੀ ਸ਼ੁਰੂਆਤ ਹੋਈ ਮਾਡਲਿੰਗ ਤੋਂ। ਬਾਲੀਵੁੱਡ ‘ਚ ਆਪਣੀ ਪਛਾਣ ਬਣਾਉਣ ਲਈ ਅਨੁਸ਼ਕਾ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ। ਖਬਰਾਂ ਤਾਂ ਇਹ ਵੀ ਹਨ ਕਿ ਮੈਡਮ ਜਰਨਲਿਜ਼ਮ ਦਾ ਸ਼ੌਂਕ ਵੀ ਰੱਖਦੀ ਹੈ।
https://instagram.com/p/BiOIfIzgRbr/?utm_source=ig_embed
'ਪੀਕੇ', 'ਸੁਲਤਾਨ', 'ਏ ਦਿਲ ਹੈ ਮੁਸ਼ਕਿਲ' ਜਿਹੀਆਂ ਸੁਪਰਹਿੱਟ ਫ਼ਿਲਮਾਂ ਕਰਨ ਵਾਲੀ ਇਹ ਐਕਟਰਸ ਬਚਪਨ ‘ਚ ਟਾਫੀਆਂ ਦੇ ਰੈਪਰ ਇਕੱਠੇ ਕਰਦੀ ਸੀ। ਉਹ ਇਨ੍ਹਾਂ ਰੈਪਰਸ ਨੂੰ ਜੁੱਤੀਆਂ ਦੇ ਡੱਬਿਆਂ ‘ਚ ਸਾਂਭ ਕੇ ਰੱਖਦੀ ਸੀ। ਇਹ ਸ਼ੌਂਕ ਉਦੋਂ ਖ਼ਤਮ ਹੋਇਆ ਜਦੋਂ ਅਨੁਸ਼ਕਾ ਦੀ ਮਾਂ ਨੇ ਡੱਬੇ ਖੋਲ੍ਹੇ ਤੇ ਉਨ੍ਹਾਂ ਵਿੱਚੋਂ ਰੈਪਰਸ ਨਿਕਲੇ।
https://instagram.com/p/Bct1ME7ggio/?utm_source=ig_embed
ਇਸ ਤੋਂ ਬਾਅਦ ਗੱਲ ਕਰਦੇ ਹਾਂ ਅਨੁਸ਼ਕਾ ਦੇ ਫੇਵਰੇਟ ਕਲਰ ਦੀ ਜੋ ਬਲੈਕ ਹੈ। ਅਨੁਸ਼ਕਾ ਦੀ ਅਲਮਾਰੀ ਬਲੈਕ ਕਲਰ ਡ੍ਰੈਸ ਨਾਲ ਭਰੀ ਹੋਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਮੈਡਮ ਨੂੰ ਸ਼ੌਪਿੰਗ ਦਾ ਵੀ ਖਾਸਾ ਵੀ ਸ਼ੌਂਕ ਹੈ। ਇਸ ਦਾ ਪਤਾ ਤਾਂ ਸਭ ਨੂੰ ਉਦੋਂ ਲੱਗਿਆ ਜਦੋਂ ਮੋਹਤਮਾਂ ਦੀ ਵਿਰਾਟ ਕੋਹਲੀ ਨਾਲ ਸ਼ੌਪਿੰਗ ਕਰਦਿਆਂ ਦੀ ਤਸਵੀਰ ਵਾਇਰਲ ਹੋਈ ਸੀ।
https://instagram.com/p/BgLubI3Avgy/?utm_source=ig_embed
ਵਿਰਾਟ ਤੋਂ ਯਾਦ ਆਇਆ ਇਨ੍ਹਾਂ ਦਾ ਅਫੇਅਰਸ। ਜਿਥੇ ਮੈਡਮ ਨੇ ਕਾਇਮ ਕੀਤਾ ਰਿਕਾਰਡ। ਜੀ ਹਾਂ ਅਨੁਸ਼ਕਾ ਸ਼ਰਮਾ ਦਾ ਨਾਂ ਵਿਰਾਟ ਤੋਂ ਪਹਿਲਾਂ 7 ਹੋਰ ਲੋਕਾਂ ਨਾਲ ਜੁੜਿਆ। ਇੰਨਾ ਹੀ ਨਹੀਂ ਅਨੁਸ਼ਕਾ ਦਾ ਨਾਂ ਇੰਡੀਅਨ ਕ੍ਰਿਕੇਟਰ ਸੁਰੈਸ਼ ਰੈਨਾ ਨਾਲ ਵੀ ਜੁੜਿਆ ਸੀ ਪਰ ਸਭ ਨੂੰ ਪਿੱਛੇ ਛੱਡ ਇਨ੍ਹਾਂ ਨੇ 2017 ‘ਚ ਵਿਆਹ ਕੀਤਾ ਵਿਰਾਟ ਕੋਹਲੀ ਨਾਲ।
ਜਦੋਂ ਇੰਨੀਆਂ ਗੱਲਾਂ ਹੋ ਗਈਆਂ ਨੇ ਤਾਂ ਇਹ ਵੀ ਖਾਸ ਗੱਲ ਹੈ ਕਿ ਅਨੁਸ਼ਕਾ ਆਪਣੀ ਲਿੱਪ ਸਰਜ਼ਰੀ ਨੂੰ ਲੈ ਕੇ ਕਾਫੀ ਟ੍ਰੋਲ ਹੋ ਚੁੱਕੀ ਹੈ। ਰਣਬੀਰ ਕਪੂਰ ਨੂੰ ਮਜ਼ਾਕ ਕਰਨ ਦੀ ਆਦਤ ਹੈ ਤੇ ਇਸੇ ਆਦਤ ਨੇ ਅਨੁਸ਼ਕਾ ਨੂੰ ਰੁਆ ਵੀ ਦਿੱਤਾ ਸੀ।
ਆਪਣੇ ਇਸ ਸਾਲ ਦੇ ਬਰਥਡੇ ਬੈਸ਼ ਲਈ ਅਨੁਸ਼ਕਾ-ਵਿਰਾਟ ਬੈਂਗਲੂਰ ‘ਚ ਮੌਜੂਦ ਹਨ। ਜਲਦੀ ਹੀ ਅਨੁਸ਼ਕਾ ਆਪਣੀ ਅਗਲੀ ਫ਼ਿਲਮ ‘ਜ਼ੀਰੋ’ ਲਈ ਯੂ.ਐਸ ਰਵਾਨਾ ਹੋ ਜਾਵੇਗੀ। ਉਸ ਦਾ ਇਹ ਸ਼ੂਟਿੰਗ ਸ਼ੈਡਿਊਲ ਇੱਕ ਮਹੀਨੇ ਦਾ ਹੈ।
ਵਿਰੁਸ਼ਕਾ ਆਪਣੇ ਰੋਮਾਂਟਿਕ ਅੰਦਾਜ ਲਈ ਕਾਫੀ ਲਾਈਮਲਾੲਟੀਟ ‘ਚ ਰਹਿੰਦੇ ਹਨ। ਆਪਣੀ ਵਾਈਫ ਦੇ ਇਸ ਬਰਥਡੇ ਲਈ ਵਿਰਾਟ ਨੇ ਅਨੁਸ਼ਕਾ ਦੀ ਇੱਕ ਫੋਟੋ ਟਵਿਟਰ ‘ਤੇ ਸ਼ੇਅਰ ਕੀਤੀ ਹੈ ਜਿਸ ‘ਚ ਵਿਰਾਟ ਨੇ ਲਿਖਿਆ ‘Happy B'day my love. The most positive and honest person I know. Love you’