ਮੁੰਬਈ: ਵਰੁਣ ਧਵਨ ਤੇ ਆਲੀਆ ਭੱਟ ਜਲਦੀ ਹੀ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੀ ਮਲਟੀਸਟਾਰਰ ਫ਼ਿਲਮ ‘ਕਲੰਕ’ ‘ਚ ਨਜ਼ਰ ਆਉਣਗੇ। ਦੋਵਾਂ ਦੀ ਇਹ ਚੌਥੀ ਫ਼ਿਲਮ ਹੈ। ਇਸ ਤੋਂ ਪਹਿਲਾਂ ਔਡੀਅੰਸ ਨੇ ਇਨ੍ਹਾਂ ਦੀ ਜੋੜੀ ਨੂੰ ਸਕਰੀਨ ‘ਤੇ ਕਾਫੀ ਪਸੰਦ ਕੀਤਾ ਸੀ। ਫ਼ਿਲਮ ‘ਚ ਮਾਧੁਰੀ ਦੀਕਸ਼ਿਤ, ਸੋਨਾਕਸ਼ੀ ਸਿਨ੍ਹਾ, ਸੰਜੇ ਦੱਤ ਤੇ ਆਦਿਤੀਆ ਰਾਏ ਕਪੂਰ ਵੀ ਲੀਡ ਰੋਲ ‘ਚ ਨਜ਼ਰ ਆਉਣਗੇ।



ਸੋਮਵਾਰ ਨੂੰ ਫ਼ਿਲਮ ਦੇ ਸੈੱਟ ‘ਤੇ ਆ ਗਏ ਦੋ ਬਿਨ ਬੁਲਾਏ ਮਹਿਮਾਨ ਜਿਨ੍ਹਾਂ ਕਰਕੇ ਸ਼ੂਟਿੰਗ ਨੂੰ ਕੁਝ ਸਮਾਂ ਰੋਕਣਾ ਪੈ ਗਿਆ। ਇਹ ਮਹਿਮਾਨ ਸੀ ਦੋ ਸੱਪ ਜਿਸ ਕਰਕੇ ਸੈੱਟ ‘ਤੇ ਮੱਚ ਗਿਆ ਹੜਕੰਪ। ਦੋਵੇਂ ਐਕਟਰ ਫ਼ਿਲਮ ਦਾ ਸੀਰੀਅਸ ਸੀਨ ਸ਼ੂਟ ਕਰ ਰਹੇ ਸੀ। ਟੀਮ ਨੇ ਸੱਪਾਂ ਨੂੰ ਫੜ ਕੇ ਜੰਗਲ ‘ਚ ਤਾਂ ਛੱਡ ਦਿੱਤਾ ਪਰ ਇਨ੍ਹਾਂ ਕਰਕੇ ਸ਼ੂਟਿੰਗ ਇੱਕ ਘੰਟੇ ਰੁਕ ਗਈ।

ਇਸ ਫ਼ਿਲਮ ਦੀ ਸੂਟਿੰਗ ਲਈ ਫ਼ਿਲਮ ਦੇ ਐਕਟਰਸ 45 ਦਿਨ ਦੇ ਸ਼ੂਟਿੰਗ ਸ਼ੈਡਿਊਲ ‘ਤੇ ਹਨ। ਅਜਿਹੇ ‘ਚ ਇਸ ਘਟਨਾ ਤੋਂ ਬਾਅਦ ਸਟਾਰਸ ਦੀ ਸੁਰੱਖੀਆ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।



‘ਕਲੰਕ’ ਪੀਰੀਅਡ ਡਰਾਮਾ ਫ਼ਿਲਮ ਹੈ, ਜਿਸ ਨੂੰ ਧਰਮਾ ਪ੍ਰੋਡਕਸ਼ਨ ਤੇ ਨਾਡਿਆਡਵਾਲਾ ਗ੍ਰੈਂਡਸਨ ਐਨਟਰਟੇਂਮੈਂਟ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਇਹ ਫ਼ਿਲਮ ਅਗਲੇ ਸਾਲ 19 ਮਾਰਚ ਨੂੰ ਰਿਲੀਜ਼ ਹੋਵੇਗੀ।

ਕਿਸੇ ਫ਼ਿਲਮ ਦੈ ਸੈੱਟ ‘ਤੇ ਅਜਿਹੀ ਘਟਨਾ ਪਹਿਲੀ ਵਾਰ ਨਹੀਂ ਹੋਈ। ਇਸ ਤੋਂ ਪਹਿਲਾਂ ਵੀ ਸ਼ਾਹਰੁਖ ਤੇ ਕਾਜੋਲ ਦੀ ਫ਼ਿਲਮ ‘ਮਾਈ ਨੇਮ ਇਜ਼ ਖਾਨ’ ਦੇ ਸ਼ੈੱਟ ‘ਤੇ ਵੀ ਅਜਿਹੀ ਹੀ ਘਟਨਾ ਹੋਈ ਸੀ।