ਆਪਣੀ ਬੇਹਤਰੀਨ ਕਾਮੇਡੀ ਨਾਲ ਹਰ ਪੰਜਾਬੀ ਦੇ ਦਿਲ ਵਿੱਚ ਵੱਖਰੀ ਜਗ੍ਹਾ ਬਣਾਉਣ ਵਾਲੀ ਫ਼ਿਲਮ 'ਕੈਰੀ ਓਨ ਜੱਟਾ' ਦਾ ਦੂਜਾ ਪਾਰਟ ਵੀ ਬਣ ਕੇ ਤਿਆਰ ਹੋ ਗਿਆ ਹੈ। ਜੀ ਹਾਂ, ਇਹ ਫ਼ਿਲਮ 1 ਜੂਨ, 2018 ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋਵੇਗੀ ਤੇ ਇਸ ਫ਼ਿਲਮ ਦਾ ਟ੍ਰੇਲਰ ਵੀ ਜਾਰੀ ਹੋ ਚੁੱਕਿਆ ਹੈ। ਇਸ ਫ਼ਿਲਮ ਦੇ ਟ੍ਰੇਲਰ ਦੀ ਚਰਚਾ ਬੜੇ ਹੀ ਚਿਰ ਤੋਂ ਸੋਸ਼ਲ ਨੈੱਟਵਰਕਿੰਗ ਸਾਈਟਾਂ 'ਤੇ ਹੋ ਰਹੀ ਸੀ।
'ਕੈਰੀ ਓਨ ਜੱਟਾ', 'ਚੱਕ ਦੇ ਫੱਟੇ', 'ਲਾਵਾਂ ਫੇਰੇ ਵਰਗੀਆਂ' ਕਮਾਲ ਦੀਆਂ ਫ਼ਿਲਮਾਂ ਬਣਾਉਣ ਵਾਲੇ ਸਮੀਪ ਕੰਗ ਹੁਣ 'ਕੈਰੀ ਓਨ ਜੱਟਾ 2' ਨਾਲ ਲੋਕਾਂ ਨੂੰ ਢਿੱਡੀ ਪੀੜ੍ਹ ਪਾਉਣਗੇ। ਇਸ ਫ਼ਿਲਮ ‘ਚ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ.ਐਨ. ਸ਼ਰਮਾ ਤੇ ਕਰਮਜੀਤ ਅਨਮੋਲ ਲੀਡ ਅਦਾਕਾਰ ਨਜ਼ਰ ਆਉਣਗੇ।
ਇਸ ਤੋਂ ਇਲਾਵਾ ਬੇਹਤਰੀਨ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਤੇ ਉਪਾਸਨਾ ਸ਼ਰਮਾ ਵੀ ਇਸ ਫ਼ਿਲਮ ਵਿੱਚ ਆਪਣੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ। ਕੁਝ ਘੰਟੇ ਪਹਿਲਾਂ ਹੀ ਜਾਰੀ ਹੋਏ ਇਸ ਫ਼ਿਲਮ ਦੇ ਟ੍ਰੇਲਰ ਨੂੰ ਹਜ਼ਾਰਾਂ ਲੋਕਾਂ ਨੇ ਪਸੰਦ ਕੀਤਾ ਹੈ। ਹਰ ਕੋਈ ਇਸ ਟ੍ਰੇਲਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕਰ ਰਿਹਾ ਹੈ। ਜੇ ਤੁਸੀਂ ਅਜੇ ਨਹੀਂ ਵੇਖਿਆ ਫ਼ਿਲਮ ਦਾ ਟ੍ਰੇਲਰ ਤਾਂ ਵੇਖੋ ਤੇ ਹੇਠਾਂ ਕੰਮੈਂਟ ਕਰਕੇ ਦੱਸੋ ਕਿਹੋ ਜਿਹਾ ਲੱਗਾ ਤੁਹਾਨੂੰ ਇਸ ਦਾ ਟ੍ਰੇਲਰ:
[embed]