ਮੁੰਬਈ: ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਬਾਗੀ-2’ ਦੀ ਕਾਮਯਾਬੀ ਦਾ ਅਨੰਦ ਮਾਣ ਰਹੀ ਹੈ। ਟਾਈਗਰ ਸ਼ਰੌਫ ਤੇ ਦਿਸ਼ਾ ਸਟਾਰਰ ਐਕਸ਼ਨ ਨਾਲ ਭਰੀ ਫ਼ਿਲਮ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। 2018 ‘ਚ ਆਈ ਇਸ ਫ਼ਿਲਮ ਨੇ ਆਪਣਾ ਨਾਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮਾਂ ‘ਚ ਸ਼ਾਮਲ ਕੀਤਾ ਹੈ। ਹੁਣ 'ਬਾਗੀ-2' ਦੀ ਇਸ ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਕੋਰੀਓਗ੍ਰਾਫਰ ਨਾਲ ਮਸਤੀ ‘ਚ ਡਾਂਸ ਕਰ ਰਹੀ ਹੈ।
[embed]https://www.instagram.com/p/BiRouQilDaC/?taken-by=dishapatani[/embed]
13 ਘੰਟੇ ਪਹਿਲਾਂ ਪੋਸਟ ਹੋਏ ਦਿਸ਼ਾ ਦੇ ਇਸ ਵੀਡੀਓ ਨੂੰ ਹੁਣ ਤੱਕ 13 ਲੱਖ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਵੀਡੀਓ ‘ਚ ਦਿਸ਼ਾ ਰੀਮਿਕਸ ਸੌਂਗ ‘ਤੇ ਲੌਕਿੰਗ ਕਰ ਰਹੀ ਹੈ। ਡਾਂਸ ਵੀਡੀਓ ‘ਚ ਕੋਰੀਓਗ੍ਰਾਫਰ ਨਾਲ ਉਸ ਦੀ ਟਿਊਨਿੰਗ ਸਾਫ ਪਤਾ ਲੱਗ ਰਹੀ ਹੈ।
ਦਿਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2015 ਤੋਂ ਤਲਗੂ ਫ਼ਿਲਮ ‘ਲੋਫਰ’ ਤੋਂ ਕੀਤਾ ਸੀ। 2016 ‘ਚ ‘ਐਮਐਸਧੋਨੀ’ ਨਾਲ ਦਿਸ਼ਾ ਨੇ ਬਾਲੀਵੁੱਡ ‘ਚ ਐਂਟਰੀ ਕੀਤੀ ਤੇ 2017 ‘ਚ ਹਾਲੀਵੁੱਡ ਸਟਾਰ ਜੈਕੀ ਚੈਨ ਨਾਲ ‘ਕੁੰਗ ਫੂ ਯੋਗਾ’। 2018 ‘ਚ ਦਿਸ਼ਾ ਨੇ ਸੁਪਰਹਿੱਟ ਫ਼ਿਲਮ ‘ਬਾਗੀ-2’ ‘ਚ ਟਾਈਗਰ ਦੇ ਨਾਲ ਸਕਰੀਨ ਸ਼ੇਅਰ ਕੀਤੀ।